Wednesday, 31 October 2018

ਉਹਦਾ ਦਰ

ਆਪਣੇ ਸੁਪਨਿਆਂ ਨੂੰ ਵਸਾਉਣ ਲਈ,
ਮੈਂ ਸੱਚੇ ਮੇਰੇ ਰੱਬ ਦਾ ਸੋਹਣਾ ਘਰ ਵੇਖ ਲਿਆ
ਭਰਮਾਂ ਦੇ ਹਨੇਰੇ 'ਚ ਸੁੱਤੀ ਮੇਰੀ ਰੂਹ ਨੇ,
ਹੈ ਸੱਚ ਨਾਲ ਰੋਸ਼ਣ ਉਹਦਾ ਦਰ ਵੇਖ ਲਿਆ....!!
                                            SoniA#

Saturday, 27 October 2018

~~~~ ਉਹ ਵਕਤ ~~~~

~~~~ ਉਹ ਵਕਤ ~~~~

ਕੁਝ ਅਜੀਬ ਜਿਹਾ ਸੀ ਉਹ ਵਕਤ
ਜਦ ਨਿੱਕੇ ਨਿੱਕੇ ਖਿਆਲ
ਦਿਲ ਨਿਆਨਪੁਣੇ ਵਿੱਚ ਬੁਣਦਾ ਸੀ
ਕਾਫਿਲਾ ਕੁਝ ਖ਼ਾਮਖ਼ਾਹੀ ਜਿਹੀਆਂ ਸੋਚਾਂ ਦਾ
ਨਾ ਸੀ ਵੱਧਦਾ ਅੱਗੇ ਤੇ
ਨਾ ਪਿਛਾਂਹ ਵੱਲ ਮੁੜਦਾ ਸੀ
ਸੋਚਾਂ ਕਈ ਡੂੰਗੀਆਂ ਸੋਚ ਸੋਚ
ਦਿਲ ਅੰਦਰੋਂ ਅੰਦਰੀਂ ਕੁੜਦਾ  ਸੀ
ਖਾਮੋਸ਼ ਵਕਤ ਦਾ ਅਨੋਖਾ ਸ਼ੋਰ
ਮਨ ਚੁੱਪਚਾਪ ਬੈਠਾ ਸੁਣਦਾ ਸੀ
ਪਰ ਹੁਣ ਬਦਲ ਗਏ ਹਾਲਾਤ
ਕੁਝ ਬਦਲ ਗਏ ਅਸੀ ਆਪ
ਹੁਣ ਤਾਂ ਪਰਛਾਵਾਂ ਵੀ ਨਾ ਰਿਹਾ ਓ
ਜੋ ਪਹਿਲੇ ਨਾਲ ਨਾਲ ਤੁਰਦਾ ਸੀ
ਜੋ ਪਹਿਲੇ ਨਾਲ ਨਾਲ ਤੁਰਦਾ ਸੀ...!!!
                                       SoniA#

~~~ ਰੱਬ ਜੀ ~~~

~~~ ਰੱਬ ਜੀ ~~~

ਮੇਰਾ ਓਹਲਾ ਏ ਜ਼ਰਾ ਨਸੀਬ ਤੋਂ
ਜਿਹਦੀ ਚੰਗਾਈ ਦਾ ਤਾਂ ਪਤਾ ਨਈਂ
ਪਰ ਮਾੜਾ ਮੇਰੇ ਲਈ ਉਹ ਵੀ ਨਈਂ,

ਸਮਝਦੀ ਸੀ ਮੈਂ ਵਕਤ ਨੂੰ ਮਾੜਾ
ਜਦਕਿ ਸੱਚ ਤਾਂ ਇਹ ਹੈ ਕਿ
ਅਸਲ 'ਚ ਮਾੜਾ ਓਵੀ ਨਈਂ,

ਕਹਿਣ ਨੂੰ ਭਾਂਵੇ ਜਗ ਆਪਣਾ ਏ
ਪਰ ਇੱਥੇ 'ਤੁਹਾਡੇ' ਬਾਝੋਂ
ਸੱਚਾ ਸਹਾਰਾ ਹੋਰ ਕੋਈ ਵੀ ਨਈਂ

ਰੱਬ ਜੀ! ਇਕ ਮੈਨੂੰ ਛੱਡ ਕੇ
ਹਰ ਕੋਈ ਇੱਥੇ ਚੰਗਾ ਏ
ਮਾੜਾ ਮੇਰੇ ਲਈ ਕੋਈ ਵੀ ਨਈਂ
ਮਾੜਾ ਮੇਰੇ ਲਈ ਕੋਈ ਵੀ ਨਈਂ...!!!
                                  SoniA#

Tuesday, 2 October 2018

~~ਉਹਦੇ ਹੋਣ ਦਾ ਸਬੂਤ~~

ਵੇਖ ਬੰਦੇ ਦੀ ਨਾਦਾਨੀ
ਖੁਦਾ ਅੰਦਰੋਂ ਅੰਦਰੀ ਹੱਸਦਾ ਏ,

ਬੰਦਾ ਕਿਵੇਂ ਉਹਦੀ ਭਾਲ 'ਚ
ਦਰ ਦਰ ਰਹਿੰਦਾ ਭਟਕਦਾ ਏ,

ਭਲਿਆ! ਉਹ ਤਾਂ ਬੈਠਾ ਤੇਰੇ ਅੰਦਰ
ਤੇਨੂੰ ਅਵਾਜ਼ਾਂ ਪਿਆ ਮਾਰੇ
ਜਿਹਨੂੰ ਤੂ ਜਾ ਜਾ ਕੇ
ਪੱਥਰਾਂ ਵਿੱਚੋਂ ਲੱਭਦਾ ਏ,

ਕਰਿਆ ਕਰ ਤੂ ਰਾਜ਼ੀ ਦਿਲੋਂ
ਆਪਣੇ ਖੁਦਾ ਨੂੰ
ਨਾ ਦਿਖਾਵੇ ਲਈ
ਤੂ ਕਰਿਆ ਕਰ ਸਜਦਾ ਵੇ,

ਉਹ ਦਾਤਾ ਸਰਬ ਵਿਆਪੀ ਏ
ਜੋ ਤੇਰੇ ਅੰਦਰ, ਮੇਰੇ ਅੰਦਰ
ਹਰ ਸ਼ੈਅ ਦੇ ਅੰਦਰ ਵਸਦਾ ਏ
ਉਹ ਤੇਰੇ ਨਾਲ ਹੋਣ ਦਾ ਸਬੂਤ
ਹਰ ਕਦਮ ਤੇ ਤੇਨੂੰ ਦਸਦਾ ਏ
ਹਰ ਕਦਮ ਤੇ ਤੇਨੂੰ ਦਸਦਾ ਏ..
                              SoniA#