Friday, 30 November 2018

~~~ ਕਿੱਦਾਂ ਕਹਿ ਦਵਾਂ ~~~


~~~ ਕਿੱਦਾਂ ਕਹਿ ਦਵਾਂ ~~~

ਕਿੱਦਾਂ ਕਹਿ ਦਵਾਂ ਮੈਂ
ਕਿ ਇਸ ਦੁਨੀਆ ਤੇ ਕੋਈ ਚੰਗਾ ਨਈ
ਜਦਕਿ ਮੈਨੂੰ ਤਾਂ ਮੈਂ ਖੁਦ
ਚਲਾਕੀਆਂ ਨਾਲ ਭਰੀ ਨਜ਼ਰ ਆਉਨੀ ਹਾਂ ।
                                            SoniA#

Thursday, 29 November 2018

~~~ ਧੰਨਵਾਦ ~~~


~~~ ਧੰਨਵਾਦ ~~~

ਹੁਣ ਤੱਕ ਜ਼ਿੰਦਗੀ ਨੂੰ ਜੋ ਮਿਲ ਨਾ ਪਾਏ
ਧੰਨਵਾਦ ਉਹਨਾਂ ਸੁੱਖਾਂ ਦਾ,
ਇਸ ਭਟਕੀ ਹੋਈ ਰੂਹ ਨੂੰ ਜੋ ਰੱਬ ਨਾਲ ਮਿਲਾ ਗਏ
ਧੰਨਵਾਦ ਉਹਨਾਂ ਦੁੱਖਾਂ ਦਾ...!!
                               SoniA#

~~~ ਮਿਹਰ ~~~


~~~ ਮਿਹਰ ~~~

ਇੰਨੀ ਮਿਹਰ ਏ ਉਸ ਮਾਲਿਕ ਦੀ ਮੇਰੇ ਤੇ
ਜੇ ਠੋਕਰ ਲੱਗ ਵੀ ਜਾਏ
ਤਾਂ ਹੁਣ ਦਿਲ ਨਹੀਂ ਦੁਖਦਾ..!!
                           SoniA#

Sunday, 25 November 2018

~~ਸ਼ੁਕਰ ਹੈ ਖੁਦਾ~~

ਸ਼ੁਕਰ ਹੈ ਖੁਦਾ!
ਤੈਨੂੰ ਪਾਉਣ ਦਾ ਖਵਾਬ
ਦਿਲ ਬੁਨ ਤਾਂ ਰਿਹਾ ਏ
ਜ਼ਿਆਦਾ ਨਹੀਂ ਭਾਂਵੇ ਥੋੜਾ ਥੋੜਾ
ਤੂ ਇਸ ਨਾ-ਚੀਜ਼ ਨੂੰ
ਆਪਣੇ ਅਜੀਜ਼ 'ਚ
ਬਦਲ ਤਾਂ ਰਿਹਾ ਏਂ
ਜ਼ਿਆਦਾ ਨਹੀਂ ਭਾਂਵੇ ਥੋੜਾ ਥੋੜਾ...!!
                                   SoniA#

Thursday, 15 November 2018

~~~ ਸਕੂਨ ~~~

~~~ ਸਕੂਨ ~~~

ਰੂਹ ਨੂੰ ਸਕੂਨ ਇਨਸਾਨ ਅੱਗੇ ਨਹੀਂ
ਰੱਬ ਅੱਗੇ ਕੀਤੀ ਅਰਦਾਸ ਵਿਚ
ਆਪਣੇ ਜਜ਼ਬਾਤ ਫਰੋਲ ਕੇ ਮਿਲਦਾ ਏ..!
                                           SoniA#

Tuesday, 13 November 2018

~~ ਅਸਲੀਅਤ ~~

ਖਿਡੌਣਾ, ਇਸ਼ਕ ਤੇ ਪੈਸਾ ਸਾਰੀ ਉਮਰ ਬੰਦੇ ਨੂੰ ਰਵਾਉਂਦਾ  ਏ
ਪਰ ਹਰ ਗੱਲ 'ਚ ਸਮਰੱਥ ਉਹ  'ਖੁਦਾ'
ਬਖ਼ਸ਼ ਕੇ ਉਹਦੇ ਗੁਨਾਹ ਫਿਰ ਵੀ ਓਨੂੰ ਹਸਾਉਂਦਾ ਏ...!!
          ( ਝੂਠ ਨਹੀਂ ਅਸਲੀਅਤ ਹੈ )
                                                 SoniA#

Saturday, 10 November 2018

~~ ਰੱਬ ਰੱਬ ~~

 ~~ ਰੱਬ ਰੱਬ ~~

ਕਾਸ਼! ਮੇਰਾ ਮਨ
ਫਜ਼ੂਲ ਜਿਹੇ ਖਿਆਲਾਂ ਤੋਂ ਵੱਖ ਰਹੇ
ਮੇਰਾ ਦਿਲ ਤੇ ਦਿਮਾਗ ਰਹਿਣ ਨੇਕ
ਤੇ ਜ਼ੁਬਾਨ ਉੱਤੇ
ਸਦਾ ਰੱਬ ਰੱਬ ਰਹੇ....!!
                          SoniA#

~~ ਗੁਨਾਹ ~~

~~ ਗੁਨਾਹ ~~

ਜਿਸ ਗੱਲ ਪਿੱਛੇ ਹੋਵੇ ਮਨ ਉਦਾਸ
ਅਕਸਰ ਉਸੇ ਗੱਲ 'ਚ
ਮੈਂ ਆਪਣਾ ਗੁਨਾਹ ਲੱਭਦੀ ਰਹਿੰਨੀ ਆਂ
ਖੁਦ ਹੀ ਕਰਕੇ ਕਸੂਰ
ਫਿਰ ਖੁਦ ਲਈ ਸਜ਼ਾ ਲੱਭਦੀ ਰਹਿੰਨੀ ਆਂ..!!
                                      SoniA#

Thursday, 8 November 2018

~~ ਕੀ ਰੱਖਿਆ ~~

 ~~ ਕੀ ਰੱਖਿਆ ~~

ਇਕ ਛਲਾਵੇ ਜੜੀ ਪ੍ਰੀਤ
ਦੂਜਾ ਬਦਕਾਰੀ ਭਰੀ ਨੀਤ ਵਿਚ ਕੀ ਰੱਖਿਆ
ਦੁਨਿਆਵੀ ਮੋਹ ਦੀ ਰੀਝ
ਦੋ ਪਲ ਦਾ ਹੈ ਬਸ ਗੀਤ
ਇਸ ਵੇਖੋ ਵੇਖੀ ਰੀਸ ਵਿਚ ਕੀ ਰੱਖਿਆ...!!
                                  SoniA#

Tuesday, 6 November 2018

~~~ ਭੁਲੇਖਾ ਤੈਨੂੰ ~~~

~~~ ਭੁਲੇਖਾ ਤੈਨੂੰ ~~~

ਭਲਿਆ ਨਾ ਕਰ ਮੇਰੀ ਮੇਰੀ ਵੇ
ਇਹ ਦੇਹ ਮਿੱਟੀ ਦੀ ਢੇਰੀ ਏ
ਘਟਦੀ ਜਾਵੇ ਪਲ-ਪਲ ਉਮਰ
ਇਹ ਬੰਦਿਆ ਤੇਰੀ ਵੇ
ਭੁਲੇਖਾ ਤੈਨੂੰ !  ਕਿ ਹਲੇ ਬਥੇਰੀ ਏ
ਭਲਿਆ ਨਾ ਕਰ ਮੇਰੀ ਮੇਰੀ ਵੇ                     
ਇਹ ਦੇਹ ਮਿੱਟੀ ਦੀ ਢੇਰੀ ਏ......
                                   SoniA#

Sunday, 4 November 2018

ਰੂਹ

ਰੱਬ ਨੂੰ ਸੋਹਣ ਉਹੀ ਬੰਦੇ
ਕਰਤੂਤ ਜਿਹਨਾਂ ਦੀ ਚੰਗੀ
ਨੂਰ ਵਸੇ ਉਹਨਾਂ ਦੇਹਾਂ ਤੇ
ਰੂਹ ਜਿਹਨਾਂ ਦੀ ਰੱਬ ਨਾਲ ਮੰਗੀ...
                        SoniA#