Monday 28 January 2019

-- परवाह --

-- परवाह --

ज़रूरी नहीं परवाह प्यार में ही छुपी हो
ज़्यादातर मैंने परवाह गुस्से में छुपी देखी है..!!
                                             SoniA#

-- गीली मिट्टी --


-- गीली मिट्टी --

तेरे हाथों में 'ख़ुदा' गीली मिट्टी की तरह हुं मैं
जैसा चाहे आकार देदे...!!!
                                      SoniA#

Thursday 24 January 2019

-- रास्ते --


-- रास्ते --

तेरी मंज़िल तक वो तुझे लेकर ज़रूर जाएगा
पर शर्त यह है कि
रास्ते उसके होंगे तेरे नही.....!!
                                          SoniA#
                                

-- ਪਿਆਰ --


-- ਪਿਆਰ --

ਪ੍ਰਮਾਤਮਾ ਨੇ ਵਰਤਨ ਨੂੰ ਚੀਜ਼ਾਂ ਬਣਾਈਆਂ
ਤੇ ਪਿਆਰ ਕਰਨ ਨੂੰ ਇਨਸਾਨ
ਪਰ ਇਥੇ ਵਰਤਿਆ ਇਨਸਾਨ ਜਾ ਰਿਹਾ
ਤੇ ਪਿਆਰ ਹੋ ਰਿਹਾ ਚੀਜ਼ਾਂ ਨੂੰ ...!!
                                                  SoniA#

Tuesday 22 January 2019

-- ਪਰਿਵਾਰ --

-- ਪਰਿਵਾਰ --

ਆਪਣੇ ਘਰ ਦੇ ਜੀਆਂ ਜਿਹਾ
ਮੈਂ ਕੋਈ ਪਰਿਵਾਰ ਨਹੀਂ ਵੇਖਿਆ
ਸਾਂਝ ਪਿਆਰ ਦੀ ਉਦਾਹਰਣ ਦਿੰਦਾ
ਇਸ ਤੋਂ ਸੋਹਣਾ ਜਹਾਨ ਨਹੀਂ ਵੇਖਿਆ
ਅਭੁੱਲ ਜਿਹਾ ਗੁਜ਼ਰੇ ਦਾਦਾ ਜੀ ਦਾ ਚਿਹਰਾ
ਤੇ ਮੇਰੀ ਦਾਦੀ ਜਿੰਨਾ ਜਗ ਤੇ ਕੋਈ ਮਹਾਨ ਨਹੀਂ ਵੇਖਿਆ
ਦਬਕੇ ਵਿਚਲਾ ਮੇਰੇ ਤਾਏ ਚਾਚੇ ਦਾ ਪਿਆਰ
ਤੇ ਤਾਈ ਚਾਚੀ ਜਿੰਨਾ ਕੋਈ ਕਰਦਾ
ਕਿਤੇ ਲਾਡ ਨਹੀਂ ਵੇਖਿਆ
ਦੋਸਤ ਜਿਹੇ ਵੀਰ, ਸਹੇਲੀ ਵਰਗੀਆਂ ਭੈਣਾਂ
ਤੇ ਮਾਂ-ਬਾਪ ਵਰਗੀ ਦੁਨੀਆ ਜਿਹਾ
ਮੈਂ ਹੋਰ ਸਮਾਜ ਨਹੀਂ ਵੇਖਿਆ...!!
                              SoniA#

Thursday 17 January 2019

-- ਉਸਤੇ ਐ ਯਕੀਨ --

-- ਉਸਤੇ ਐ ਯਕੀਨ --

ਇਕ ਖੁਦ ਨਾਲ ਸਾਂਝ
ਉਸ ਮਾਲਿਕ ਤੋਂ ਬਾਦ
ਹੋਰ ਕਿਸੇ ਤੋਂ ਕੋਈ ਆਸ ਨਹੀਂ ਰੱਖੀ
ਇਕ ਉਸਤੇ ਐ ਯਕੀਨ
ਹੋਰ ਕਿਸੇ ਤੋਂ ਉਮੀਦ
ਹੁਣ ਕੋਈ ਖਾਸ ਨਹੀਂ ਰੱਖੀ..!!
                       SoniA#

Tuesday 15 January 2019

-- ਇਨਸਾਨ ਤੋਂ ਹੈਵਾਨ --


-- ਇਨਸਾਨ ਤੋਂ ਹੈਵਾਨ --

ਪ੍ਰਮਾਤਮਾ ਤਾਂ ਰਚਿਆ ਸੀ ਇਕ ਸੋਹਣਾ ਇਨਸਾਨ
ਪਤਾ ਨਹੀ ਇਹ ਇਨਸਾਨ ਤੋਂ ਹੈਵਾਨ ਕਿਵੇਂ ਬਣ ਗਿਆ
ਮਨੁੱਖ ਦੇ ਹੀ ਰੂਪ 'ਚ ਮਨੁੱਖਤਾਂ ਨੂੰ ਮੁਕਾਉਣ ਵਾਲਾ
ਪਤਾ ਨਹੀ ਇਹ ਪਾਪੀ! ਸ਼ੈਤਾਨ ਕਿਵੇਂ ਬਣ ਗਿਆ...!!
                                          SoniA#

--- ਤੇਰਾ ਸਾਥ ---

--- ਤੇਰਾ ਸਾਥ ---

ਮਨ 'ਚ ਚੰਗਿਆਈ
ਤੇ ਜ਼ੁਬਾਨ ਉੱਤੇ ਬਸ ਤੇਰੇ ਨਾਮ ਦਾ ਵਾਸ ਹੋਵੇ
ਰਾਹ ਔਖੇ ਹੋਣ ਚਾਹੇਂ ਸੌਖੇ 'ਖ਼ੁਦਾ'
ਹਰ ਕਦਮ 'ਤੇ ਮੈਨੂੰ ਇਕ ਤੇਰਾ ਹੀ ਸਾਥ ਹੋਵੇ...!!
                                         SoniA#

Thursday 10 January 2019

-- ਚੰਗੀ ਕਰਨੀ --

-- ਚੰਗੀ ਕਰਨੀ --

ਸਭ ਤੋਂ ਉੱਚੇ ਸਿੰਘਾਸਨ 'ਤੇ ਬੈਠਾ ਉਹ 'ਪ੍ਰਮਾਤਮਾ'
ਜੇ ਸਾਡੇ ਜਿਹੇ ਨੀਵਿਆਂ 'ਚ ਆ ਕੇ ਵੱਸ ਸਕਦਾ ਏ
ਤਾਂ ਕਿਉਂ ਨਾ ਸਾਡੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾਵੇ
ਆਪਣੀ ਚੰਗੀ ਕਰਨੀ ਰਾਹੀਂ
ਉਸਦੇ ਨਾਮ ਨੂੰ ਮਹਿਮਾ ਦਿਵਾਉਣ ਦੀ..!!
                                      SoniA#

-- ਹਕੀਕਤ ਤੇ ਖਿਆਲ --


-- ਹਕੀਕਤ ਤੇ  ਖਿਆਲ --

ਜ਼ਿੰਦਗੀ ਦੀ ਅਸਲੀਅਤ ਇਹ ਹੈ
ਕਿ ਅਸੀਂ ਹਕੀਕਤ ਨੂੰ ਖਿਆਲ ਸਮਝ ਕੇ ਜੀਅ ਲੈਂਦੇ ਹਾਂ
ਤੇ ਖਿਆਲਾਂ ਨੂੰ ਹਕੀਕਤ..!!
                                      SoniA#

Tuesday 8 January 2019

-- ਕਲਮ ਤੋਂ ਮੰਗ --


-- ਕਲਮ ਤੋਂ ਮੰਗ --

ਇਸ ਕਲਮ ਤੋਂ ਇੱਕੋ ਮੰਗ ਏ ਮੇਰੀ
ਇਹ ਜ਼ਿਕਰ ਕਰੇ ਮੇਰੇ ਹਾਸਿਆਂ ਦਾ ਅੱਥਰ ਚੋਏ ਦਾ ਨਹੀਂ
ਰੱਜ-ਰੱਜ ਜਸ਼ਨ ਕਰੇ ਕੁਝ ਪਾਏ ਦਾ ਗਮ ਖੋਏ ਦਾ ਨਹੀਂ..!
                                               --  SoniA

Monday 7 January 2019

--- ਮੇਰੀ ਅਰਜ਼ ---

--- ਮੇਰੀ ਅਰਜ਼ ---

ਲੋਕਾਂ ਦੀਆਂ ਨਿਗਾਹਾਂ 'ਚ ਮੈਨੂੰ
ਨਹੀ ਪਤਾ ਮੇਰੀ ਕੀ ਅਹਿਮੀਅਤ ਏ
ਪਰ ਤੂੰ ਆਪਣੀ ਨਿਗਾਹ 'ਚ ਮੇਰੇ ਲਈ ਥਾਂ ਰੱਖੀਂ
ਮੈਂ ਵੀ ਕਰਾਂ ਤੇਰੀ ਦਿਲ ਤੋਂ ਇਬਾਦਤ ਮੇਰੇ ਖ਼ੁਦਾ
ਬਸ ਮੇਰੀ ਅਰਜ਼ ਏ
ਕਿ ਮੇਰੇ ਮਨ 'ਚ ਤੂੰ ਤੇਰੇ ਲਈ ਵਫ਼ਾ ਬਣਾ ਕੇ ਰੱਖੀਂ..!!

Saturday 5 January 2019

-- ਹਿੰਮਤ ਨਾ ਹਾਰਿਆ ਕਰ --


-- ਹਿੰਮਤ ਨਾ ਹਾਰਿਆ ਕਰ --

ਲੰਘੇ ਵਕਤ ਦੀਆਂ ਸੋਚਾਂ 'ਚ
ਤੂੰ ਆਪਣਾ ਵਕਤ ਨਾ ਗੁਜ਼ਾਰਿਆ ਕਰ
ਵੇਖ!
ਦੇਣ ਵਾਲਾ ਵੀ ਉਹ, ਖੋਹਣ ਵਾਲਾ ਵੀ ਉਹ
ਬਸ ਉਸ ਤੇ ਰੱਖ ਯਕੀਨ ਐਂਵੇ ਹਿੰਮਤ ਨਾ ਹਾਰਿਆ ਕਰ..!!

Friday 4 January 2019

--- ਸੰਘਰਸ਼ ---


--- ਸੰਘਰਸ਼ ---

ਇਕ ਦਿਨ ਸ਼ਿਕਾਇਤ ਕੀਤੀ ਮੈਂ ਰੱਬ ਨੂੰ
ਕਿ ਦੂਜਿਆਂ ਨਾਲੋਂ ਜ਼ਿਆਦਾ ਸੰਘਰਸ਼
ਮੇਰੀ ਹੀ ਜ਼ਿੰਦਗੀ 'ਚ ਕਿਉਂ ਏ
ਤਦ ਹੱਸ ਕੇ ਜਵਾਬ ਦਿੱਤਾ ਖ਼ੁਦਾ ਨੇ
ਕਹਿੰਦਾ! ਦੂਜਿਆਂ ਤਾਂ ਉਥੇ ਪਹੁੰਚ ਵੀ ਨਾ ਪਾਉਣਾ
ਜਿਸ ਮੁਕਾਮ ਤੇ ਜਾਣਾ ਹੀ ਸਿਰਫ਼ ਤੂੰ ਏ..!!
                                          SoniA#

--- ਸਾਡਾ ਮਨ ---


--- ਸਾਡਾ ਮਨ ---

ਸਾਡਾ ਮਨ ਖਾਸਕਰ ਉਹਨਾਂ ਗੱਲਾਂ ਦੇ ਖਿਲਾਫ ਲੜਦਾ ਏ
ਜਿਨ੍ਹਾ ਗੱਲਾਂ ਦੇ 'ਲਈ' ਇਸਨੂੰ ਲੜਨਾ ਚਾਹੀਦਾ ਏ
ਆਸਰਾ ਇਹ ਲੋਕਾਂ ਕੋਲੋਂ ਭਾਲਦਾ ਏ ਜਦਕਿ
ਆਸਰੇ ਸਿਰਫ਼ 'ਰੱਬ' ਦੇ ਇਸਨੂੰ ਖੜਨਾ ਚਾਹੀਦਾ ਏ..!!
                                                 SoniA#

Thursday 3 January 2019

--- ਕਦੇ ਕਦੇ ---

--- ਕਦੇ ਕਦੇ ---

ਕਦੇ ਕਦੇ ਮੈਂ ਡਰਦੀ ਹਾਂ
ਕਿ ਮੈਂ ਆਪਣੇ ਅੰਦਰੋਂ ਕਿਧਰੇ ਉਹ ਭਾਵਨਾਵਾਂ ਨਾ ਮਿਟਾਅ ਦਵਾਂ
ਜਿਨਾਂ ਨੂੰ ਵਰਤ ਕੇ 'ਪ੍ਰਮਾਤਮਾ' ਨੇ
ਮੈਨੂੰ ਮੇਰੀ ਮੰਜ਼ਿਲ ਤੱਕ ਪਹੁੰਚਾਉਣ ਦਾ ਸੋਚਿਆ ਹੋਵੇ..!!
                                                     SoniA#

Wednesday 2 January 2019

--- ਬਾਰ ਬਾਰ ਲੱਗੀ ਠੋਕਰ ---

--- ਬਾਰ ਬਾਰ ਲੱਗੀ ਠੋਕਰ ---

ਜ਼ਰੂਰੀ ਨਹੀਂ ਬਾਰ ਬਾਰ ਲੱਗੀ ਠੋਕਰ
ਬੰਦੇ ਦਾ ਹੌਂਸਲਾ ਹੀ ਤੋੜੇ,
ਕਈ ਵਾਰ ਇਹੀ ਉਹ ਠੋਕਰ ਹੁੰਦੀ ਏ
ਜੋ ਉਸ ਨੂੰ ਮਾਲਕ ਦੀਆਂ ਵਿਉਂਤਾ 'ਤੇ ਚੱਲਣਾ ਸਿਖਾ ਦਿੰਦੀ ਏ..!!
                                                    SoniA#

--- ਨਵਾਂ ਸਾਲ ---


--- ਨਵਾਂ ਸਾਲ ---

ਤੇਰੀ ਬਖ਼ਸ਼ ਤੇ ਤੇਰੀ ਰਹਿਮਤ
ਲੈ ਕੇ ਆਵੇ ਇਹ ਨਵਾਂ ਸਾਲ
ਮੇਰੀ ਅਰਦਾਸ ਤੇਰੇ ਅੱਗੇ ਵਾਹਿਗੁਰੂ
ਤੂੰ ਬਖਸ਼ੇ ਬੁਧ ਮਤ ਸਭ ਨੂੰ
ਤੇ ਸਭ 'ਤੇ ਹੋਵੇਂ ਤੂੰ ਮਿਹਰਬਾਨ
ਤੇਰੀ ਹਰ ਪਲ ਸਿਫ਼ਤ ਸਲਾਹ ਕਰੇ
ਮੈਂ, ਮੇਰਾ ਪਰਿਵਾਰ
ਤੇ ਮੇਰੇ ਨਾਲ ਜੁੜਿਆ ਹਰ ਇਨਸਾਨ..!!
                                       SoniA#

Tuesday 1 January 2019

--- ਵਕਤ ---



--- ਵਕਤ ---

ਉਹ ਵਕਤ ਮੇਰੇ ਲਈ ਬਹੁਤ ਖਾਸ ਹੁੰਦਾ ਏ
ਜਦੋਂ ਔਖੇ ਰਾਹਾਂ 'ਤੇ
ਮੇਰੇ ਕੋਲ ਉਸ ਰੱਬ ਦਾ ਸਾਥ ਹੁੰਦਾ ਏ
ਨਿਗਾਹਾਂ 'ਚ ਹੁੰਦੀ ਉਹਦੀ ਰਹਿਮਤ ਦੀ ਉਡੀਕ
ਤੇ ਉਹਦੀ ਸਿਫਤ ਨਾਲ ਖਿੜਿਆ
ਮੇਰਾ ਇੱਕ ਇੱਕ ਜਜ਼ਬਾਦ ਹੁੰਦਾ ਏ...!!