Friday, 28 December 2018

---- ਵਿਸ਼ਵਾਸ ----

---- ਵਿਸ਼ਵਾਸ  ----

ਮਨ ਨੂੰ ਰਾਹਤ ਤੇ ਰੂਹ ਨੂੰ ਇਬਾਦਤ
ਉਸ ਮਾਲਕ ਦੇ ਸਾਥ ਤੋਂ ਮਿਲਦੀ ਏ
ਆਸ ਨਾਲੋਂ ਜ਼ਿਆਦਾ ਤਾਕਤ ਮੈਨੂੰ
ਉਸ ਵਿਚ ਕੀਤੇ ਵਿਸ਼ਵਾਸ ਤੋਂ ਮਿਲਦੀ ਏ
                                 SoniA#

Monday, 24 December 2018

-----"ਰੱਬ ਕੀ"-------


-----"ਰੱਬ ਕੀ"-------

ਵਿੱਚ ਭੱਠੀ ਹਾਲਾਤਾਂ ਦੀ ਉਹ
ਬਾਰ-ਬਾਰ ਤਪਾਉਂਦਾ ਏ
ਘੁਮਾਅ ਕੇ ਚੱਕਰ ਸਮੇਂ ਦਾ ਐਸਾ
ਵਿੱਚ ਘੁੰਮਣ ਘੇਰੀਆਂ ਉਹ ਪਾਉਂਦਾ ਏ
ਨਾ ਸਮਝ ਆਵੇ
ਨਾ ਅਣਗੌਲਿਆਂ ਕੀਤਾ ਜਾਵੇ
ਆਖਿਰ! "ਰੱਬ ਕੀ" ਸਾਡੇ ਤੋਂ ਚਾਹੁੰਦਾ ਏ...।
                                         SoniA#

---- ਇਮਾਨ ----

---- ਇਮਾਨ ----


ਅੱਜਕਲ ਭਰੋਸਾ ਵੀ ਕੀ ਕਰਨਾ ਕਿਸੇ ਤੇ
ਕਿਉਂਕਿ ਭਰੋਸੇ ਲਾਇਕ ਹੁਣ
ਕੋਈ ਇਨਸਾਨ ਨਹੀਂ ਰਿਹਾ
ਲੋਕ ਤਾਂ ਜ਼ਮੀਰ ਤੱਕ ਵੇਚੀ ਬੈਠੇ ਆਪਣਾ
ਜਾਪਦਾ ਕਿਸੇ ਅੰਦਰ ਵੀ
ਥੋੜਾ ਜਿੰਨਾਂ ਇਮਾਨ ਨਹੀਂ ਰਿਹਾ..!!
                         SoniA#

Thursday, 20 December 2018

----- फ़र्क -----


----- फ़र्क -----

इन्साँ है तू ख़ुदा न बन
बहुत फ़र्क है
तेरी ख़ुद में और ख़ुदा में
खुदगर्ज़ी से कर ले तौबा
कहीं ऐसा न हो
फ़र्क वो भी न कर पाए
तुझ में और गुनाह में..!!
                    - SoniA

Tuesday, 18 December 2018

---ਗੁਣ ਔਗੁਣ ਬੰਦੇ ਦੇ---

---ਗੁਣ ਔਗੁਣ ਬੰਦੇ ਦੇ---

ਚਿਹਰਾ ਪੜਨ ਨੂੰ ਹਰ ਕੋਈ ਅੱਗੇ
ਪਰ ਕੋਈ ਕਿਸੇ ਦਾ ਮਨ ਨਹੀਂ ਪੜਦਾ
ਵਰਤਿਆਂ ਹੀ ਪਤਾ ਚਲਦੇ ਨੇ
ਗੁਣ ਔਗੁਣ ਬੰਦੇ ਦੇ
ਐਂਵੇ ਸੂਰਤਾਂ 'ਚੋਂ ਸੀਰਤਾਂ ਦਾ ਪਤਾ ਨਹੀਂ ਚਲਦਾ..!!
                        SoniA#

---- ਕੀ ਪਤਾ ---

ਮਤ ਫਿਰਦੀ ਦਾ ਪਤਾ ਨਹੀ ਚਲਦਾ
ਅੱਜ ਚੰਗੇ ਹਾਂ ਕੀ ਪਤਾ
ਮਾੜੇ ਕਦ ਹੋ ਜਾਣਾ
ਵਕਤ ਦੇ ਰਾਹਾਂ ਦੀ ਸਾਰ ਨਹੀ ਕੋਈ
ਅੱਜ ਇੱਥੇ ਹਾਂ ਕੀ ਪਤਾ
ਕੱਲ ਕਿਸ ਮੋੜ ਤੇ ਜਾ ਖਲੋਅ ਜਾਣਾ..!!
                                    SoniA#

----ਯਾਦ ਏ ਮੈਨੂੰ----

----ਯਾਦ ਏ ਮੈਨੂੰ----

ਥੱਕ ਹਾਰਣ ਤੋਂ ਬਾਅਦ ਜਦ ਆਇਆ ਤੇਰਾ ਖਿਆਲ
ਤਦ ਮੁੜ ਤੋਂ ਕੀਤਾ ਤਾਜ਼ਾ
ਮੇਰਾ ਇਰਾਦਾ ਯਾਦ ਏ ਮੈਨੂੰ,

ਮੇਰੇ ਸਿਰ 'ਤੇ ਤੇਰਾ ਹੱਥ ਤੇਰੀ ਮੈਨੂੰ ਦਿੱਤੀ ਮੱਤ
ਤੇ ਮੇਰੀ ਰੂਹ ਨਾਲ ਕੀਤਾ ਸਾਂਝਾ
ਤੇਰਾ ਵਾਦਾ ਯਾਦ ਏ ਮੈਨੂੰ ..!!
                          SoniA#

Saturday, 15 December 2018

------ ਰਹਿਮਤ -------


------ ਰਹਿਮਤ -------

ਕੌਣ ਜਾਣੇ ਰਹਿਮਤ ਖ਼ੁਦਾ ਦੀ
ਕੌਣ ਸਿਫਤ ਕਰੇ ਇਹਨਾਂ ਰੰਗਾਂ ਦੀ
ਜਿਹਨਾਂ ਰੰਗਾਂ ਤੋਂ ਕੁਦਰਤ ਬਣੀ ਆ
ਹਰ ਜ਼ੁਬਾਨੀ ਕਹਾਣੀ ਬਸ ਦੁੱਖਾਂ ਦੀ
ਜਾਪੇ ਸਾਰੀ ਦੁਨੀਆ ਜਿਵੇਂ ਦੁੱਖਾਂ ਨਾਲ ਭਰੀ ਆ

------ ਮੈਂ (ਮੂਰਖ) ------

------ ਮੈਂ (ਮੂਰਖ) ------

ਤੇਰਾ ਹੁਕਮ ਸਮਝਣ ਨੂੰ ਮੈਂ ਸਮਝ ਤਾਂ ਜਾਂਵਾਂ
ਪਰ ਮੇਰੇ ਅੰਦਰ ਸਮਝਣ ਵਾਲੀ ਸੋਝੀ ਹੀ ਨਹੀਂ
ਸ਼ਾਇਦ ਅੰਦਰੋਂ ਹੀ ਕਿਤੋਂ ਲੱਭ ਜਾਵੇ ਸਿਆਣਪ
ਪਰ ਮੈਂ (ਮੂਰਖ) ਕਦੇ ਖੋਜੀ ਹੀ ਨਹੀਂ...!!

Thursday, 13 December 2018

--- ਖ਼ੁਦਾ ਅਲੱਗ ਤੇ ਰੱਬ ਅਲੱਗ --


--- ਖ਼ੁਦਾ ਅਲੱਗ ਤੇ ਰੱਬ ਅਲੱਗ ---

ਅਜੋਕੇ ਲੋਕਾਂ ਦੀ ਸੋਚ ਅਨੁਸਾਰ
ਧਰਮ ਅਲੱਗ ਤੇ ਮਜ਼ਹਬ ਅਲੱਗ
ਜ਼ਰੀਆ ਗਿਆਨ ਨੂੰ ਪਾਉਣ ਦਾ
ਸੀ ਕੱਲ ਅਲੱਗ ਤੇ ਅੱਜ ਅਲੱਗ
ਪੋਥੀ ਢੰਗ ਦੀ ਪੜੀ ਕੋਈ ਇਕ ਵੀ ਨਾ
ਤੇ ਆਖਣ!
ਖ਼ੁਦਾ ਅਲੱਗ ਤੇ ਰੱਬ ਅਲੱਗ....।

Wednesday, 12 December 2018

---- TRUTH ----


----- ਯੁੱਗ -----

------ ਯੁੱਗ ------

 ਯੁੱਗ ਇਹ ਉਹ ਹੈ ਦਿਲਾ!
ਜਿੱਥੇ ਲਿਬਾਸ ਸਾਧਾਂ ਜਿਹਾ
ਪਰ ਰੂਹ ਮੈਲੀ ਹੀ ਦਿਖਦੀ ਏ
ਇੱਥੇ 'ਖੁਦਾ' ਦੇ ਨਾਮ ਉੱਤੇ
ਸੱਚ ਦੇ ਲਿਫਾਫੇ 'ਚ ਲਪੇਟੀ
ਬੁਰਾਈ ਮੁੱਲ ਪਈ ਵਿਕਦੀ ਏ..!!