Friday 28 December 2018

---- ਵਿਸ਼ਵਾਸ ----

---- ਵਿਸ਼ਵਾਸ  ----

ਮਨ ਨੂੰ ਰਾਹਤ ਤੇ ਰੂਹ ਨੂੰ ਇਬਾਦਤ
ਉਸ ਮਾਲਕ ਦੇ ਸਾਥ ਤੋਂ ਮਿਲਦੀ ਏ
ਆਸ ਨਾਲੋਂ ਜ਼ਿਆਦਾ ਤਾਕਤ ਮੈਨੂੰ
ਉਸ ਵਿਚ ਕੀਤੇ ਵਿਸ਼ਵਾਸ ਤੋਂ ਮਿਲਦੀ ਏ
                                 SoniA#

Monday 24 December 2018

-----"ਰੱਬ ਕੀ"-------


-----"ਰੱਬ ਕੀ"-------

ਵਿੱਚ ਭੱਠੀ ਹਾਲਾਤਾਂ ਦੀ ਉਹ
ਬਾਰ-ਬਾਰ ਤਪਾਉਂਦਾ ਏ
ਘੁਮਾਅ ਕੇ ਚੱਕਰ ਸਮੇਂ ਦਾ ਐਸਾ
ਵਿੱਚ ਘੁੰਮਣ ਘੇਰੀਆਂ ਉਹ ਪਾਉਂਦਾ ਏ
ਨਾ ਸਮਝ ਆਵੇ
ਨਾ ਅਣਗੌਲਿਆਂ ਕੀਤਾ ਜਾਵੇ
ਆਖਿਰ! "ਰੱਬ ਕੀ" ਸਾਡੇ ਤੋਂ ਚਾਹੁੰਦਾ ਏ...।
                                         SoniA#

---- ਇਮਾਨ ----

---- ਇਮਾਨ ----


ਅੱਜਕਲ ਭਰੋਸਾ ਵੀ ਕੀ ਕਰਨਾ ਕਿਸੇ ਤੇ
ਕਿਉਂਕਿ ਭਰੋਸੇ ਲਾਇਕ ਹੁਣ
ਕੋਈ ਇਨਸਾਨ ਨਹੀਂ ਰਿਹਾ
ਲੋਕ ਤਾਂ ਜ਼ਮੀਰ ਤੱਕ ਵੇਚੀ ਬੈਠੇ ਆਪਣਾ
ਜਾਪਦਾ ਕਿਸੇ ਅੰਦਰ ਵੀ
ਥੋੜਾ ਜਿੰਨਾਂ ਇਮਾਨ ਨਹੀਂ ਰਿਹਾ..!!
                         SoniA#

Thursday 20 December 2018

----- फ़र्क -----


----- फ़र्क -----

इन्साँ है तू ख़ुदा न बन
बहुत फ़र्क है
तेरी ख़ुद में और ख़ुदा में
खुदगर्ज़ी से कर ले तौबा
कहीं ऐसा न हो
फ़र्क वो भी न कर पाए
तुझ में और गुनाह में..!!
                    - SoniA

Tuesday 18 December 2018

---ਗੁਣ ਔਗੁਣ ਬੰਦੇ ਦੇ---

---ਗੁਣ ਔਗੁਣ ਬੰਦੇ ਦੇ---

ਚਿਹਰਾ ਪੜਨ ਨੂੰ ਹਰ ਕੋਈ ਅੱਗੇ
ਪਰ ਕੋਈ ਕਿਸੇ ਦਾ ਮਨ ਨਹੀਂ ਪੜਦਾ
ਵਰਤਿਆਂ ਹੀ ਪਤਾ ਚਲਦੇ ਨੇ
ਗੁਣ ਔਗੁਣ ਬੰਦੇ ਦੇ
ਐਂਵੇ ਸੂਰਤਾਂ 'ਚੋਂ ਸੀਰਤਾਂ ਦਾ ਪਤਾ ਨਹੀਂ ਚਲਦਾ..!!
                        SoniA#

---- ਕੀ ਪਤਾ ---

ਮਤ ਫਿਰਦੀ ਦਾ ਪਤਾ ਨਹੀ ਚਲਦਾ
ਅੱਜ ਚੰਗੇ ਹਾਂ ਕੀ ਪਤਾ
ਮਾੜੇ ਕਦ ਹੋ ਜਾਣਾ
ਵਕਤ ਦੇ ਰਾਹਾਂ ਦੀ ਸਾਰ ਨਹੀ ਕੋਈ
ਅੱਜ ਇੱਥੇ ਹਾਂ ਕੀ ਪਤਾ
ਕੱਲ ਕਿਸ ਮੋੜ ਤੇ ਜਾ ਖਲੋਅ ਜਾਣਾ..!!
                                    SoniA#

----ਯਾਦ ਏ ਮੈਨੂੰ----

----ਯਾਦ ਏ ਮੈਨੂੰ----

ਥੱਕ ਹਾਰਣ ਤੋਂ ਬਾਅਦ ਜਦ ਆਇਆ ਤੇਰਾ ਖਿਆਲ
ਤਦ ਮੁੜ ਤੋਂ ਕੀਤਾ ਤਾਜ਼ਾ
ਮੇਰਾ ਇਰਾਦਾ ਯਾਦ ਏ ਮੈਨੂੰ,

ਮੇਰੇ ਸਿਰ 'ਤੇ ਤੇਰਾ ਹੱਥ ਤੇਰੀ ਮੈਨੂੰ ਦਿੱਤੀ ਮੱਤ
ਤੇ ਮੇਰੀ ਰੂਹ ਨਾਲ ਕੀਤਾ ਸਾਂਝਾ
ਤੇਰਾ ਵਾਦਾ ਯਾਦ ਏ ਮੈਨੂੰ ..!!
                          SoniA#

Saturday 15 December 2018

------ ਰਹਿਮਤ -------


------ ਰਹਿਮਤ -------

ਕੌਣ ਜਾਣੇ ਰਹਿਮਤ ਖ਼ੁਦਾ ਦੀ
ਕੌਣ ਸਿਫਤ ਕਰੇ ਇਹਨਾਂ ਰੰਗਾਂ ਦੀ
ਜਿਹਨਾਂ ਰੰਗਾਂ ਤੋਂ ਕੁਦਰਤ ਬਣੀ ਆ
ਹਰ ਜ਼ੁਬਾਨੀ ਕਹਾਣੀ ਬਸ ਦੁੱਖਾਂ ਦੀ
ਜਾਪੇ ਸਾਰੀ ਦੁਨੀਆ ਜਿਵੇਂ ਦੁੱਖਾਂ ਨਾਲ ਭਰੀ ਆ

------ ਮੈਂ (ਮੂਰਖ) ------

------ ਮੈਂ (ਮੂਰਖ) ------

ਤੇਰਾ ਹੁਕਮ ਸਮਝਣ ਨੂੰ ਮੈਂ ਸਮਝ ਤਾਂ ਜਾਂਵਾਂ
ਪਰ ਮੇਰੇ ਅੰਦਰ ਸਮਝਣ ਵਾਲੀ ਸੋਝੀ ਹੀ ਨਹੀਂ
ਸ਼ਾਇਦ ਅੰਦਰੋਂ ਹੀ ਕਿਤੋਂ ਲੱਭ ਜਾਵੇ ਸਿਆਣਪ
ਪਰ ਮੈਂ (ਮੂਰਖ) ਕਦੇ ਖੋਜੀ ਹੀ ਨਹੀਂ...!!

Thursday 13 December 2018

--- ਖ਼ੁਦਾ ਅਲੱਗ ਤੇ ਰੱਬ ਅਲੱਗ --


--- ਖ਼ੁਦਾ ਅਲੱਗ ਤੇ ਰੱਬ ਅਲੱਗ ---

ਅਜੋਕੇ ਲੋਕਾਂ ਦੀ ਸੋਚ ਅਨੁਸਾਰ
ਧਰਮ ਅਲੱਗ ਤੇ ਮਜ਼ਹਬ ਅਲੱਗ
ਜ਼ਰੀਆ ਗਿਆਨ ਨੂੰ ਪਾਉਣ ਦਾ
ਸੀ ਕੱਲ ਅਲੱਗ ਤੇ ਅੱਜ ਅਲੱਗ
ਪੋਥੀ ਢੰਗ ਦੀ ਪੜੀ ਕੋਈ ਇਕ ਵੀ ਨਾ
ਤੇ ਆਖਣ!
ਖ਼ੁਦਾ ਅਲੱਗ ਤੇ ਰੱਬ ਅਲੱਗ....।

Wednesday 12 December 2018

---- TRUTH ----


----- ਯੁੱਗ -----

------ ਯੁੱਗ ------

 ਯੁੱਗ ਇਹ ਉਹ ਹੈ ਦਿਲਾ!
ਜਿੱਥੇ ਲਿਬਾਸ ਸਾਧਾਂ ਜਿਹਾ
ਪਰ ਰੂਹ ਮੈਲੀ ਹੀ ਦਿਖਦੀ ਏ
ਇੱਥੇ 'ਖੁਦਾ' ਦੇ ਨਾਮ ਉੱਤੇ
ਸੱਚ ਦੇ ਲਿਫਾਫੇ 'ਚ ਲਪੇਟੀ
ਬੁਰਾਈ ਮੁੱਲ ਪਈ ਵਿਕਦੀ ਏ..!!

Monday 10 December 2018

DIFFICULTIES


MY LIFE MATTERS


GOD


ਇਨਸਾਨਾ

ਮਨ ਵਿਚ ਕੂੜ ਕਪਟ ਨਾ ਭਰ ਇਨਸਾਨਾ
ਸੌਖੇ ਹੋਣੇ ਨਹੀਂਓ ਪਾਪਾਂ ਦੇ ਨਬੇੜੇ ਵੇ
ਰੂਹਾਨਿਅਤ ਦਾ ਮਿਲਣਾ ਤਾਂ ਦੂਰ ਦੀ ਗੱਲ
ਤੇਰੇ ਤਾਂ ਇਨਸਾਨਿਅਤ ਵੀ ਨਾ ਨੇੜੇ ਵੇ

ਦਿਲੋਂ ਸਤਿਕਾਰ!

ਦਿਲੋਂ ਸਤਿਕਾਰ! ਇਸ ਗਰੀਬ ਨੂੰ
ਜੋ ਹੱਥੀ ਕਿਰਤ ਕਰ 
ਦੋ ਪਲ ਦੀ ਰੋਟੀ ਖਾ ਰਿਹਾ 
ਕਿੰਨਾ ਸਕੂਨ ਹੈ ਇਸ ਬਾਪ ਨੂੰ
ਜੋ ਮਾੜੇ ਹਾਲਾਤਾਂ 'ਚ ਕਿੰਞ ਜਿਉਣਾ 
ਇਹਨਾਂ ਨਿੱਕਿਆਂ ਨੂੰ ਸਿਖਾ ਰਿਹਾ...!!
                                         SoniA#

ਤੂ ਤੇ ਮੈਂ


ਕਿਉਂ ਇਕ ਇਨਸਾਨ ਦੂਜੇ ਇਨਸਾਨ ਤੋਂ ਇਹ ਉਮੀਦ ਰੱਖਦਾ ਹੈ ਕਿ ਜਿਵੇਂ ਮੈਂ ਸੋਚਦਾ ਹਾਂ ਅਗਲਾ ਵੀ ਉਂਵੇ ਸੋਚੇ,
ਜੋ ਕੰਮ ਜਿਵੇਂ ਮੈਂ ਕਰਦਾ ਅਗਲਾ ਵੀਂ ਉਂਵੇ ਕਰੇ।
ਉਹ ਇਹ ਕਿਉਂ ਨਹੀ ਸੋਚਦਾ ਕਿ ਦੋਹਾਂ ਦੀ ਸੋਚ ਵਿਚ ਰੱਬ ਨੇ ਫ਼ਰਕ ਦਿੱਤਾ ਹੈ ਅਤੇ ਕੀ ਪਤਾ ਉਸ ਕੋਲ ਆਪਣੇ ਵਧੀਆ ਢੰਗ/ਤਰੀਕੇ ਹੋਣ ਕਿਸੇ ਵੀ ਕੰਮ ਨੂੰ ਪੂਰਾ ਕਰਨ ਦੇ। ਸੋ ਕਦੇ ਵੀ ਆਪਣੀ ਸੋਚ ਜ਼ਬਰਦਸਤੀ ਕਿਸੇ ਤੇ ਥੋਪਣੀ ਨਹੀਂ ਚਾਹੀਦੀ।
(ਪ੍ਰਮਾਤਮਾ ਹੀ ਹੈ ਜੋ ਜਦੋਂ ਚਾਹੇ ਇਨਸਾਨ ਦਾ ਮਨ ਜਾਂ ਸੋਚ ਬਦਲਣ ਦੀ ਸਮਰੱਥਾ ਰੱਖਦਾ ਹੈ ਅਤੇ ਉਸਦੇ ਹੁਕਮ ਅੰਦਰ ਹੀ ਸਭ ਕਾਰਜ ਸਫਲ ਹੁੰਦੇ ਹਨ) ਜੈਸੀ ਆਗਿਆ ਤੈਸਾ ਕਰਮ।।


Wednesday 5 December 2018

~~~ ਐ ਖ਼ੁਦਾ ~~~

~~~ ਐ ਖ਼ੁਦਾ ~~~

ਮੈਂ ਹਰ ਪਲ ਤੇਰੀ ਸਿਫ਼ਤ ਕਰਾਂ
ਮੇਰੇ ਖੁਦਾ! ਐਸੇ ਮੈਨੂੰ ਲਫ਼ਜ਼ ਦੇ,

ਤੇਰੀ ਵਢਿਆਈ ਮੇਰੀ ਕਰਨੀ 'ਚੋਂ ਝਲਕੇ
ਐ ਖ਼ੁਦਾ! ਕੁਝ ਐਸੇ ਮੈਨੂੰ ਫਰਜ਼ ਦੇ,

ਝਾਤੀ ਮਿਹਰ ਦੀ ਤੂ ਮਾਰ ਇਕ ਮੇਰੇ 'ਤੇ
ਤੇ ਮੇਰੇ ਗੁਨਾਹਾਂ ਨੂੰ ਤੂ ਬਖ਼ਸ਼ ਦੇ,

ਤੇਰੇ ਹੁਕਮ ਨੂੰ ਸਮਝਣ ਲਈ ਦੇ ਮੱਤ
ਤੇ ਤੇਰੀ ਉਸਤਤਿ ਲਈ ਮੈਨੂੰ ਵਕਤ ਦੇ...!!

                                             SoniA#

~~~ ਕਮੀਆਂ ~~~


~~~ ਕਮੀਆਂ ~~~

ਗੁਣ, ਸਿਆਣਪ ਘੱਟ ਮੇਰੇ 'ਚ
ਗੁਸਤਾਖੀਆਂ ਜ਼ਿਆਦਾ ਰਮੀਆਂ ਨੇ
ਕਿੰਨੀਆਂ ਕੁ ਵੀ ਗਿਣਾਵਾਂ ਦੱਸ?
ਮੇਰੇ ਅੰਦਰ ਤਾਂ ਲੱਖਾਂ ਕਮੀਆਂ ਨੇ..!!
                                 SoniA#

Sunday 2 December 2018

~~~ ਰੱਬ ਹੈ ਉਹ ~~~


~~~ ਰੱਬ ਹੈ ਉਹ ~~~

ਸਮਝ ਮੈਨੂੰ ਆ ਗਿਆ
ਹਾਲਾਤਾਂ ਦੇ ਫੀਤੇ ਨਾਲ ਉਹਦਾ
ਮੇਰੇ ਸਬਰ ਨੂੰ ਇਉਂ ਮਾਪਣਾ,

ਮੇਰਾ ਹਰ ਗੱਲ 'ਚ ਹਾਰ ਮਨ ਲੈਣਾ
ਤੇ ਉਹਦਾ ਮੈਨੂੰ ਦੁਬਾਰਾ ਕੋਸ਼ਿਸ਼ ਕਰ ਆਖਣਾ,

ਮੇਰਾ ਉਸ ਤੋਂ ਦੂਰ ਦੂਰ ਭੱਜਣਾ
ਤੇ ਉਹਦਾ ਮੇਰੇ ਹੋਰ ਵੀ ਨਜ਼ਦੀਕ ਮੈਨੂੰ ਜਾਪਣਾ,

ਉਹਦਾ ਮੈਨੂੰ ਇੰਨੀ ਸ਼ਿੱਦਤ ਨਾਲ ਚਾਹੁਣਾ
ਜਿੰਨਾ ਚਾਹ ਨਾ ਸਕੇ ਕੋਈ ਆਪਣਾ,

ਰੱਬ ਹੈ ਉਹ ਕੋਈ ਇਨਸਾਨ ਨਹੀਂ
ਉਮੀਦ ਹੈ ਉਹ ਮੇਰੀ ਤੇ ਉਹੀ ਮੇਰਾ ਆਸਰਾ...!!
                                                  SoniA#