Wednesday, 27 March 2019

-- ਰੱਬਾ! ਤੇਰੀ ਨਜ਼ਰ --

-- ਰੱਬਾ! ਤੇਰੀ ਨਜ਼ਰ --

ਰੱਬਾ! ਤੇਰੀ ਨਜ਼ਰ ਸੁਵੱਲੀ ਮੇਰੇ ਤੇ
'ਤੇ ਮੇਰਾ ਨਜ਼ਰੀਆ ਹੋਰ ਏ
ਮੈਂ ਮੂਰਖ ਨਾ ਇਹ ਵੀ ਜਾਣਾ
ਮੇਰੀ ਜਿੱਦ 'ਤੇ ਤੇਰਾ ਜ਼ਰੀਆ ਕੌਣ ਏ।
                      SoniA#

-- आगाज़ --

-- आगाज़ --

उड़ते हैं जो शौहरत का
घमंड लिए आसमानों में
देखना शान घिस जाएगी
उन्हे थोड़ा ज़मीन पर तो चलने दो ,
बदलेंगे हम भी एक दिन
आगाज़ कुछ इस तरह
कि मंज़िल आसमाँ पर
राह ज़मीन होगी
बस ज़रा मौसम को बदलने दो।
                               SoniA#

Tuesday, 26 March 2019

-- तेरा साया --

-- तेरा साया --

जब कोई भी रिश्ता दुनिया का
तुम्हे समझ न पाएगा
तब तेरा साया ही होगा
जिसे तु तेरे साथ खड़ा पाएगा
दिल की अगर बातों को
तु अपने अन्दर छुपाएगा
या तो टूटेगा तेरा दिल
या ओर भी कठोर होता जाएगा।
                               SoniA#

Monday, 25 March 2019

-- ਤੁਹਾਡੀ ਅਹਿਮਿਅਤ --

-- ਤੁਹਾਡੀ ਅਹਿਮਿਅਤ --

ਬਿਲਕੁਲ ਖ਼ਤਮ ਹੋ ਜਾਂਦੀ ਏ ਤੁਹਾਡੀ ਅਹਿਮਿਅਤ ਉਦੋਂ
ਜਦੋਂ ਪਹਿਲ ਦੇ ਅਧਾਰ ਤੇ ਤੁਹਾਡੀ ਥਾਂ ਕਿਸੇ ਹੋਰ ਨੂੰ ਦੇ ਦਿੱਤੀ ਜਾਂਦੀ ਹੈ।
                                            SoniA#

-- ਕਦਰ --

-- ਕਦਰ --

ਅਸੀਂ ਕੁਝ ਖਾਸ ਚੀਜ਼ਾਂ ਅਤੇ ਲੋਕਾਂ ਦੀ ਕਦਰ ਉਦੋਂ ਤੱਕ 
ਨਹੀਂ ਜਾਣ ਸਕਦੇ ਜਦ ਤੱਕ ਉਹ ਸਾਡੇ ਤੋਂ ਦੂਰ ਨਾ ਹੋ ਜਾਣ।
                                      SoniA#

-- ਉਹਦਾ ਦਿੱਤਾ --


-- ਉਹਦਾ ਦਿੱਤਾ --

ਹੁਣ ਤੱਕ ਜੋ ਵੀ ਤੇਰੇ ਕੋਲ ਏ ਬੰਦਿਆ
ਉਸ ਮਾਲਕ ਦੀ
ਰਹਿਮਤ ਸਦਕਾ ਏ,
ਪਰ ਤੈਨੂੰ ਉਹਦਾ ਮੁੱਲ ਨਾ ਕੋਈ
ਉਤੋਂ ਹੋਂਦ ਉਹਦੀ ਨੂੰ 
ਅਣਦੇਖਿਆ ਕਰਦਾ ਏਂ,
ਫੁੱਟ ਫੁੱਟ ਰੋਣਾਂ ਤਾਂ ਫਿਰ ਉਦੋਂ ਆਉਂਦਾ 
ਜਦੋਂ ਉਹਦਾ ਦਿੱਤਾ ਸਭ ਕੁਝ
ਉਹ ਤੈਥੋਂ ਵਾਪਸ ਮੰਗਦਾ ਏ।
                  SoniA#

Wednesday, 20 March 2019

--ਉਹਦੀਆਂ ਰਮਜ਼ਾਂ--

--ਉਹਦੀਆਂ ਰਮਜ਼ਾਂ--

ਉਹਦੀਆਂ ਰਮਜ਼ਾਂ ਤੇਰੀਆਂ ਰੀਝਾਂ
ਵਿਚਲਾ ਫਰਕ ਪਛਾਣ ਤੂ ਲੈ
ਤੂ ਬਣ ਨਿਮਾਣਾ ਮਾਨਸ ਇਕ
ਕਿਸੇ ਚੰਗੇ ਮਾਰਗ ਪੈ
ਹੁਕਮ ਖੁਦਾ ਦਾ ਸਮਝ ਕੇ
ਬਸ ਰਜ਼ਾ ਉਹਦੀ ਵਿੱਚ ਰਹਿ
ਸਾਥ ਉਹਦੇ ਦਾ ਤੂ ਜ਼ਰੀਆ ਲੱਭ
ਆਸਰੇ ਹੋਰਾਂ ਦੇ ਨਾ ਰਹਿ...!!
                           SoniA#

Saturday, 16 March 2019

-- ਮੇਰੀ ਅਰਦਾਸ --


-- ਮੇਰੀ ਅਰਦਾਸ --

ਮੇਰੀ ਅਰਦਾਸ ਇਹ ਹੈ ਮੇਰੇ ਮਾਲਕ
ਕਿ ਮੇਰੀ ਤੈਥੋਂ ਕਦੀ ਉਮੀਦ ਨਾ ਟੁੱਟੇ
ਦੁਖ ਦਰਦ ਆ ਜਾਣ ਜਿੰਨੇ ਮਰਜ਼ੀ
ਪਰ ਮੇਰਾ ਕਦੀ ਦਿਲ ਨਾ ਦੁਖੇ
ਤੇਰੇ ਮੇਰੇ 'ਤੇ ਕੀਤੇ ਉਪਕਾਰ ਤੇ
ਤੇਰੀ ਰਹਿਮਤ ਦੀ ਤਾਰੀਫ
ਮੈਥੋਂ ਲੁਕਾਇਆਂ ਨਾ ਲੁਕੇ।
                           SoniA#
           

Thursday, 14 March 2019

-- वो वक्त --

-- वो वक्त --

वो वक्त मेरे लिए बहुत खास होता है
जब मुश्किल राहों में
मुझे उस रब्ब का साथ होता है
निगाहों को है उसकी रहमत का इन्तज़ार
ओर उसकी इबादत में खिला
मेरा एक एक जज़बात होता है।
                             SoniA#

Tuesday, 12 March 2019

-- ਖੇਡ ਨਸੀਬਾਂ ਦਾ --

-- ਖੇਡ ਨਸੀਬਾਂ ਦਾ --

ਹਾਲਾਤਾਂ ਅੱਗੇ ਜਦ ਇੱਕ ਨਾ ਚੱਲੇ ਬੰਦੇ ਦੀ
ਤਦ ਸਮਝ 'ਚ ਆਉਂਦਾ ਸਾਰਾ ਖੇਡ ਨਸੀਬਾਂ ਦਾ
ਫਿਰ ਤਾਂ ਸੁਪਨੇ ਵੀ ਜਾਪਣ ਧੁੰਦਲੇ ਜਿਹੇ
ਤੇ ਢੱਠ ਜਾਂਦਾ ਸਿਲਸਿਲਾ ਉਮੀਦਾਂ ਦਾ..!!

-- ਗਲਤਫਹਿਮੀ --


-- ਗਲਤਫਹਿਮੀ --

ਗਲਤਫਹਿਮੀ ਨੂੰ ਦੂਰ ਕਰਨਾ ਹੋਵੇ
ਤਾਂ ਅਗਲੇ ਦੇ ਹਾਲਾਤ ਸਮਝੋ
ਇਰਾਦਾ ਆਪਣੇ ਆਪ ਪਤਾ ਚੱਲ ਜਾਏਗਾ।
                                   SoniA#

Friday, 8 March 2019

-- ਅਸਲ ਮਾਇਨੇ 'ਚ --

-- ਅਸਲ ਮਾਇਨੇ 'ਚ --

ਅਸਲ ਮਾਇਨੇ 'ਚ ਲੋਕਾਂ ਦੀਆਂ ਨਿਗਾਹਾਂ 'ਚ
ਅਸੀਂ ਓਦੋਂ ਬੁਰੇ ਹੁੰਦੇ ਹਾਂ
ਜਦੋਂ ਅਸੀ ਖੁਦ ਲਈ ਖੁਦ ਰਾਹ ਚੁਣਦੇ ਹਾਂ।
                                    
                               SoniA#