Thursday, 20 February 2020

ਹਾਲਾਤ-ਏ-ਜ਼ਿੰਦਗੀ

ਉਲਝਣ ਭਰਿਆ ਵਕਤ
ਵਿਚ ਉਲਝੇ ਪਏ ਜਜ਼ਬਾਤ ਨੇ,
ਹੈ ਪਤਾ ਹਕੀਕੀ ਸੱਚ ਹੋਣਾ ਕੁਝ ਹੋਰ
ਫਿਰ ਵੀ ਵਹਿਮ 'ਚ ਖੁਸ਼ ਖਿਆਲਾਤ ਨੇ,
ਖੁਲ ਕੇ ਜੀ ਪਾਉਣ ਮੇਰੇ ਇਹ ਸੁਪਣੇ
ਇਨੀਂ ਕਿਥੇ ਇਹਨਾਂ ਦੀ ਔਕਾਤ ਏ,
ਹਾਲਾਤ-ਏ-ਜ਼ਿੰਦਗੀ ਨੂੰ
ਜੇ ਕਿਤੇ ਸਮਝ ਜਾਵੇ ਇਹ ਦਿਲ 
ਤਾਂ ਮਾ-ਸ਼ਾਹ-ਅੱਲਾ! ਕਿਆ ਬਾਤ ਏ
ਤਾਂ ਮਾ-ਸ਼ਾਹ-ਅੱਲਾ! ਕਿਆ ਬਾਤ ਏ।
                            - SoniA
                       

No comments: