Wednesday 29 August 2018

~~ ਭਲਿਆ ਦਿਲਾ ~~

~~ ਭਲਿਆ ਦਿਲਾ ~~

ਹਿੰਮਤ ਹੈ ਤਾਂ ਕੋਸ਼ਿਸ਼ ਕਰੀ ਚੱਲ
ਐਂਵੇ ਹਰ ਵਾਰ ਬਹਾਨਾ
ਮਜਬੂਰੀ ਦਾ ਨਾ ਬਣਾਈ ਜਾ ;

ਹਾਲਾਤਾਂ ਦੇ ਹਾਲਾਤ ਅਤੇ
ਕਦੀ ਦੁੱਖ ਸੁੱਖ ਆਪਣਾ
ਸ਼ਰਿਆਮ ਨਈ ਸੁਣਾਈ ਦਾ

ਭਲਿਆ ਦਿਲਾ, ਭਲੀ ਰੱਖ ਸੋਚ
ਆਪਣੀ ਗਰੀਬੀ ਦਾ ਇੰਞ
ਲੋਕਾਂ ਸਾਂਵੇਂ ਮਜ਼ਾਕ ਨਈਂ ਬਣਾਈ ਦਾ ;

ਰੱਬ ਜਿੰਨਾ ਦਿੱਤਾ
ਕਾਫ਼ੀ ਦਿੱਤਾ
ਇਹੀ ਸੋਚ ਤੂ ਸ਼ੁਕਰ ਮਨਾਈ ਜਾ ;

ਰੋ ਰੋ ਕੇ ਢਿੱਡ ਤਾਂ ਭਰਨਾ ਨਈਂ
ਖੁਸ਼ ਰਹਿ ਕੇ
ਓਹਦੇ ਗੁਣ ਗਾਈ ਜਾ.......!!!
                          SoniA#

Tuesday 21 August 2018

~~~ਤੇਰੇ ਗੁਣ~~~

~~~ਤੇਰੇ ਗੁਣ~~~

ਤੂ ਸਿਰਜਣਹਾਰ ਸਵਾਮੀ
ਸਿਰਜੀ ਕਿੰਨੀ ਸੋਹਣੀ ਕਾਇਆ ਏ
ਦਿੱਤੀ ਫੁੱਲਾਂ ਨੂੰ ਖੁਸ਼ਬੋ
ਅਤੇ ਧਰਤੀ ਨੂੰ ਰੰਗ ਬਿਰੰਗਾ ਬਣਾਇਆ ਨਏ
ਅਸਮਾਨੀਂ ਉਡਦੇ ਪੰਛੀ ਨੇ
ਅਤੇ ਗੀਤ ਗਾਉਂਦੀਆਂ ਹਵਾਵਾਂ ਨੇ
ਜਿੱਥੇ ਮਹਿਕਾਂ ਵੰਡਦੇ ਫੁੱਲ ਨੇ
ਉਹ ਕਿੰਨੀਆਂ ਸੋਹਣੀਆਂ ਥਾਂਵਾਂ ਨੇ
ਹਰੇ ਭਰੇ ਨੇ ਰੁੱਖ
ਬੜੀਆਂ ਠੰਡੀਆਂ ਇਨਾਂ ਦੀਆਂ ਛਾਂਵਾਂ ਨੇ
ਸੋਹਣੀ ਤੇਰੀ ਕਾਇਨਾਤ ਸਵਾਮੀ
ਸੋਹਣੀਆਂ ਤੇਰੀਆਂ ਰਾਹਾਂ ਨੇ
ਸ਼ੁਕਰ ਹੈ ਤੇਰੇ ਜੋ ਗੁਣ ਗਾ ਲਏ
ਮੇਰੇ ਇਹਨਾਂ ਚੰਦ ਸਾਹਾਂ ਨੇ
ਮੇਰੇ ਇਹਨਾਂ ਚੰਦ ਸਾਹਾਂ ਨੇ...!!
                         SoniA#

Sunday 19 August 2018

~~~ਕੋਈ ਹੋਰ ਖੁਦਾ~~~

~~~ਕੋਈ ਹੋਰ ਖੁਦਾ~~~

ਰਚ ਇਨਸਾਨ ਨੂੰ ਖੁਦਾ ਸੋਚਿਆ
ਬਾਗੀਂ ਆਪਣੀ
ਫੁੱਲ ਜਿਵੇਂ ਕੋਈ ਰੱਚ ਲਿਆ ਏ
ਦੇ ਕੇ ਨਾਮ ਮਨੁੱਖ ਦਾ ਉਹਨੂੰ
ਵਿਚ ਫੁੱਲਾਂ ਦੀ ਫੁਲਵਾੜੀ
ਉਹਨੇ ਰੱਖ ਲਿਆ ਏ
ਪਰ ਮਨੁੱਖ ਦੀ ਤਾਂ ਸੂਝ ਵਿਚ
ਹੁਣ ਲੋਭ ਭਰ ਗਿਆ
ਫੁੱਲ ਮਾਇਆ ਵਾਲਾ ਏਸਾ
ਉਹਨੂੰ ਜੱਚ ਗਿਆ ਏ

ਕਿਉਂ ਲੱਭਦਾ ਨਹੀਂ ਉਹ ਵਕਤ
ਕੁਦਰਤ ਵਿਚ ਲੀਨ ਹੋਣ ਦਾ
ਉਹਦੀ ਥੋੜੀ ਜਿੰਨੀ ਸਿਫ਼ਤ
ਅਤੇ ਉਹਦੇ ਗੁਣ ਗਾਉਣ ਦਾ
ਕੁਝ ਜ਼ਿਆਦਾ ਈ ਪਰੇਸ਼ਾਨ
ਹੈ ਉਹ ਖੁਦ ਤੋਂ
ਤਾਂ ਹੀ ਤਾਂ
ਇੱਕ ਮਨੁੱਖ ਹੋਣ ਦਾ ਚਾਅ
ਵੀ ਉਸਦਾ ਲੱਥ ਗਿਆ ਏ

ਕਿਉਂ ਮਨੁੱਖ ਦਾ ਮਨ
ਇੰਨਾ ਅੱਕ ਗਿਆ ਏ?
ਕੀ ਜਿੰਦਗੀ ਦਾ ਬੋਝ ਢੋਂਦੇ ਢੋਂਦੇ
ਉਹ ਥੱਕ ਗਿਆ ਏ?
ਜਾਂ ਫਿਰ
ਭੁਲਾ ਕੇ ਆਪਣੇ ਖੁਦਾ ਨੂੰ
ਕੋਈ ਹੋਰ ਖੁਦਾ ਉਹਨੇ ਲੱਭ ਲਿਆ ਏ
ਕੋਈ ਹੋਰ ਖੁਦਾ ਉਹਨੇ ਲੱਭ ਲਿਆ ਏ?
                                 SoniA#

Thursday 16 August 2018

~~~वक्त की सीख ~~~

~~~वक्त की सीख ~~~

  बेकार से ख्याल
  और फिज़ूल सी इच्छाऐं
  हैं मन से निकल गईं
  समेटनी नही है वो उम्मीदें
  जो टूट कर हैं बिखर गईं

  रुसवा होते देख मंज़िल को
  निगाहें खामोशी से घिर गईं
  माथे पे लिखे संजोग देख
  लकीरें हाथों की
  किस्मत से भिड़ गईं

  ऐसी दी कुछ वक्त ने भी सीख
  कि रूह की थकान छिन गई
  आँखों को मिल गए कान
  और हाथों को ज़ुबान मिल गई...!!!
                                    SoniA#

Wednesday 15 August 2018

~~ ਮੁਬਾਰਕ ਗੁਲਾਮੀ ਦਿਹਾੜਾ~~


~~ ਮੁਬਾਰਕ ਗੁਲਾਮੀ ਦਿਹਾੜਾ~~

ਕਾਸ਼ ਆਪਣੇ ਮਹਿਲ ਬਣਾੳਣ ਤੋਂ ਪਹਿਲਾਂ
ਲੀਡਰਾਂ ਦੇਸ਼ ਦੇ ਹਿੱਤ ਦਾ ਸੋਚਿਆ ਹੁੰਦਾ,
ਵੱਧਦੀ ਬੇਰੁਜ਼ਗਾਰੀ,ਗਰੀਬੀ, ਰਿਸ਼ਵਤਖੋਰੀ
ਅਤੇ ਵੱਧ ਰਹੇ ਨਸ਼ਿਆਂ ਨੂੰ ਰੋਕਿਆ ਹੁੰਦਾ,

ਤਾਂ ਅੱਜ ਮੇਰਾ ਵੀ ਦੇਸ਼
ਖੁਸ਼ਹਾਲ ਹੋਣਾ ਸੀ,
ਦੇਸ਼ ਦੇ ਹਰ ਬੰਦੇ ਕੋਲ
ਰੁਜ਼ਗਾਰ ਹੋਣਾ ਸੀ,

ਪਰ ਅਫਸੋਸ ਲੀਡਰਾਂ ਨੂੰ
ਉਹਨਾਂ ਦੀ ਵੱਧਦੀ ਭੁੱਖ ਨੇ ਮਾਰ ਲਿਆ,
ਡੋਬ ਕੇ 'ਆਮ' ਬੰਦੇ ਨੂੰ
ਆਪਣੇ ਟੱਬਰ ਨੂੰ ਤਾਰ ਲਿਆ,

ਭਾਂਵੇ ਕਹਿਣ ਨੂੰ ਦੇਸ਼
ਅੱਜ ਅਜ਼ਾਦ ਏ,
ਪਰ ਦੇਸ਼ ਦਾ ਹਰ 'ਆਮ' ਬੰਦਾ
ਲੀਡਰਾਂ ਦੀ ਗੁਲਾਮੀ ਦਾ ਸ਼ਿਕਾਰ ਏ
ਲੀਡਰਾਂ ਦੀ ਗੁਲਾਮੀ ਦਾ ਸ਼ਿਕਾਰ ਏ....!!
                                   SoniA#

Monday 13 August 2018

~~पर्म पिता 'परमात्मा' ~~

~~पर्म पिता 'परमात्मा' ~~

सिवा उसके न कोई ठिकाना
मक्सद जीवन का उसे पाना
है पर्म पिता 'परमात्मा' जिसका नाम
मुझे गुनाहों से बचाना
अपनी आँखों पे बिठाना
बस यही है उसका काम

मेरे दु:ख सुख का साथी वो
हर राह में मेरा हमराही वो
चलना है अब करके
उसपे ही विश्वास
क्योंकि है एक वोही मेरी ऊमीद
और वोही मेरी आस...!!
                        SoniA#

Tuesday 7 August 2018

~~ਉਮੀਦ ਏ ਮੇਰੇ ਮਾਲਕ~~


~~ਉਮੀਦ ਏ ਮੇਰੇ ਮਾਲਕ~~

ਖਾਸ ਕਿਸੇ ਵਜਹ ਨੂੰ ਕੀਤਾ
'ਤੇਰਾ ਬੇਵਜਹ'
ਮੈਂ ਹਰ ਬਹਾਨਾ ਸਮਝ ਲਿਆ

ਚੁਪ ਚੁਪੀਤੇ ਮੈਂ ਤੇਰਾ ਕੀਤਾ
'ਮੈਨੂੰ'
ਹਰ ਇਸ਼ਾਰਾ ਸਮਝ ਲਿਆ

ਤੇਰੇ ਸੁਲਝੇ ਜਿਹੇ ਵਿਵਹਾਰ
ਅਤੇ ਅਪਾਰ ਤੇਰੇ ਪਿਆਰ ਦਾ
ਹਰ ਇਕ ਪਲ 'ਮੈਂ ਖੁਦ ਲਈ'
ਇਕ ਨਜ਼ਰਾਨਾ ਸਮਝ ਲਿਆ

ਸ਼ੁਕਰਾਨਾ ਤੇਰਾ ਹਰ ਗੱਲ 'ਚ ਮੈਂ
'ਹੁਣ ਤੋਂ'
ਆਪਣਾ ਹਰਜਾਨਾ ਸਮਝ ਲਿਆ

ਉਮੀਦ ਏ ਮੇਰੇ ਮਾਲਕ
ਤੂ ਮੇਰਾ!
ਦਿਲੋਂ ਕੀਤਾ ਇਹ ਸ਼ੁਕਰਾਨਾ ਸਮਝ ਗਿਆ....!!
                                        SoniA#