Sunday, 19 August 2018

~~~ਕੋਈ ਹੋਰ ਖੁਦਾ~~~

~~~ਕੋਈ ਹੋਰ ਖੁਦਾ~~~

ਰਚ ਇਨਸਾਨ ਨੂੰ ਖੁਦਾ ਸੋਚਿਆ
ਬਾਗੀਂ ਆਪਣੀ
ਫੁੱਲ ਜਿਵੇਂ ਕੋਈ ਰੱਚ ਲਿਆ ਏ
ਦੇ ਕੇ ਨਾਮ ਮਨੁੱਖ ਦਾ ਉਹਨੂੰ
ਵਿਚ ਫੁੱਲਾਂ ਦੀ ਫੁਲਵਾੜੀ
ਉਹਨੇ ਰੱਖ ਲਿਆ ਏ
ਪਰ ਮਨੁੱਖ ਦੀ ਤਾਂ ਸੂਝ ਵਿਚ
ਹੁਣ ਲੋਭ ਭਰ ਗਿਆ
ਫੁੱਲ ਮਾਇਆ ਵਾਲਾ ਏਸਾ
ਉਹਨੂੰ ਜੱਚ ਗਿਆ ਏ

ਕਿਉਂ ਲੱਭਦਾ ਨਹੀਂ ਉਹ ਵਕਤ
ਕੁਦਰਤ ਵਿਚ ਲੀਨ ਹੋਣ ਦਾ
ਉਹਦੀ ਥੋੜੀ ਜਿੰਨੀ ਸਿਫ਼ਤ
ਅਤੇ ਉਹਦੇ ਗੁਣ ਗਾਉਣ ਦਾ
ਕੁਝ ਜ਼ਿਆਦਾ ਈ ਪਰੇਸ਼ਾਨ
ਹੈ ਉਹ ਖੁਦ ਤੋਂ
ਤਾਂ ਹੀ ਤਾਂ
ਇੱਕ ਮਨੁੱਖ ਹੋਣ ਦਾ ਚਾਅ
ਵੀ ਉਸਦਾ ਲੱਥ ਗਿਆ ਏ

ਕਿਉਂ ਮਨੁੱਖ ਦਾ ਮਨ
ਇੰਨਾ ਅੱਕ ਗਿਆ ਏ?
ਕੀ ਜਿੰਦਗੀ ਦਾ ਬੋਝ ਢੋਂਦੇ ਢੋਂਦੇ
ਉਹ ਥੱਕ ਗਿਆ ਏ?
ਜਾਂ ਫਿਰ
ਭੁਲਾ ਕੇ ਆਪਣੇ ਖੁਦਾ ਨੂੰ
ਕੋਈ ਹੋਰ ਖੁਦਾ ਉਹਨੇ ਲੱਭ ਲਿਆ ਏ
ਕੋਈ ਹੋਰ ਖੁਦਾ ਉਹਨੇ ਲੱਭ ਲਿਆ ਏ?
                                 SoniA#

No comments: