Tuesday, 30 January 2018

ਸੱਚ ਕਹਾਂ ਤਾਂ

ਸੁਭਾਅ 'ਚ ਮਿਠਾਸ ਨਹੀਂ ਕੌੜੇ ਬਣਨ ਦੀ ਜਾਚ ਨਹੀ
ਝੂਠਾ ਆਪਣਾਪਨ ਮੇਰੇ ਤੋਂ ਜਤਾਇਆ ਨਹੀ ਜਾਂਦਾ,
ਜੋ ਮੈਂ ਅੰਦਰੋਂ ਹਾਂ ੳਹੀ ਮੈਂ ਬਾਹਰੋਂ ਹਾਂ
ਵਾਂਗ ਲੋਕਾਂ ਦੇ ਮੈਥੋਂ ਭੇਸ ਵਟਾਇਆ ਨਹੀ ਜਾਂਦਾ,
ਸੱਚ ਕਹਾਂ ਤਾਂ ਬਹੁਤਾ ਮੋਹ ਜਿਹਾ ਵੀ ਮੈਥੋਂ 
ਕਿਸੇ ਨਾਲ ਪਾਇਆ ਨਹੀ ਜਾਂਦਾ,
ਕਿਸੇ ਨੂੰ ਕੀ ਆੳਣ ਦੇਣਾ ਦਿਲ ਦੇ ਕਰੀਬ
ਮੈਥੋਂ ਤਾਂ ਖੁਦ ਖੁਦ ਦੇ ਕਰੀਬ ਜਾਇਆ ਨਹੀ ਜਾਂਦਾ,
ਮੇਰੀ ਸੋਚ ਮਾੜੀ ਨਹੀ ਬਸ ਜ਼ੁਬਾਨ ਥੋੜੀ ਕੌੜੀ ਏ
ਤੇ ਲੋੜ ਤੋਂ ਵੱਧ ਖੁਦ ਨੂੰ ਚੰਗਾ ਮੈਥੋਂ ਬਣਾਇਆ ਨਹੀ ਜਾਂਦਾ,
ਰੋਂਦੇ ਨੂੰ ਹਸਾਉਣਾਂ ਭਾਵੇਂ ਨਾ ਹੀ ਆਉਂਦਾ ਹੋਵੇ
ਪਰ ਕਦੇ ਕਿਸੇ ਹੱਸਦੇ ਨੂੰ ਮੈਥੋਂ ਰਵਾਇਆ ਨਹੀ ਜਾਂਦਾ....!!!!

Tuesday, 23 January 2018

पता नही

पता नही आज क्यों मैं परेशान हूं
बोलने को ज़ुबां है फिर भी बेज़ुबान हूं
क्यों भूल रही हूं मैं कि मैं एक इनसान हूं
शायद दिमाग से नही अपने दिल से अनजान हूं
बोलती हूं कम पर सोचती बेहिसाब हूं
सवालों से हूं भरी पर कोरे पन्नों की किताब हूं
हाल ठीक हैं बाहर से पर अन्दर से बेहाल हूं
शायद अपने इस हाल की मैं खुद जिम्मेंदार हूं 

Attachments area

Saturday, 20 January 2018

ਸਰੀ ਜਾਂਦਾ ਏ ਮੇਰਾ

ਖੁਸ਼ੀ ਦਾ ਚਾਅ ਨਹੀ ਦੁੱਖ ਦੀ ਪਰਵਾਹ ਨਹੀ
ਬਸ ਹਾਸਿਆਂ ਨਾਲ ਭਰਿਆ ਰਹੇ ਚਿਹਰਾ
ਕੋਈ ਫਰਕ ਨਹੀ ਪੈਂਦਾ ਹੁਣ ਚਾਹੇ 
ਜ਼ਿੰਦਗੀ 'ਚ ਲੋਅ ਹੋਵੇ ਜਾਂ ਹਨੇਰਾ 
ਲੋਕਾਂ ਦੇ ਨਾਲ ਹੋਇਆਂ ਵੀ ਸਰਦਾ ਸੀ
ਤੇ ਲੋਕਾਂ ਤੋਂ ਬਿਨਾਂ ਵੀ ਸਰੀ ਜਾਂਦਾ ਏ ਮੇਰਾ

Wednesday, 17 January 2018

Rahat Fateh Ali Khan - Zaroori Tha



most beautiful song ever..

ਬਹੁਤੇ ਸਮਝਦਾਰ ਨਹੀ

ਅਸੀ ਰੁੱਖ ਤੋਂ ਡਿਗੇ ਪੱਤੇ ਜਿਹੇ
ਜਿਸਦੀ ਰੁੱਖ ਤਾਂ ਕੀ 
ਜ਼ਮੀਨ ਤੇ ਵੀ ਕੋਈ ਔਕਾਤ ਨਹੀਂ
ਜ਼ਿੰਦਗੀ ਹਰ ਪਲ ਸਾਨੂੰ ਮਹਿਕਾਉਂਦੀ ਏ
ਪਰ ਜੋ ਜ਼ਿੰਦਗੀ ਨੂੰ ਮਹਿਕਾ ਦੇਵੇ 
ਅਸੀ ਐਸੇ ਫੁੱਲ ਗੁਲਾਬ ਨਹੀਂ
ਨੀਵਿਆਂ 'ਚ ਵੱਸਣ ਵਾਲੇ ਲੋਕ ਹਾਂ
ਤੇ ਨਿਮਾਣੀ ਸਾਡੀ ਸੋਚ ਏ
ਕੋਈ ਬਹੁਤੇ ਸਮਝਦਾਰ ਨਹੀ
ਖੁਦ ਨੂੰ ਘੱਟ ਸਮਝਣਾ ਬਹਿਤਰ ਏ
ਕਿਉਂਕਿ ਹਰ ਕਿਸੇ ਲਈ ਅਸੀ 
ਇੰਨੇ ਜ਼ਿਆਦਾ ਖਾਸ ਵੀ ਨਹੀ---!!!

Thursday, 11 January 2018

True love died

ਪਿਆਰ ਮੁਹੱਬਤ ਖੇਹ ਤੇ ਸਵਾਹ
No one cares
ਸਭ ਗੱਲਾਂ ਦਾ ਕੜਾਹ••••
People are mean
ਕਿਸੇ ਨੂੰ ਕਿਸੇ ਦੀ
ਕੋਈ ਨਾ ਪਰਵਾਹ••••
For now a days
ਪਿਆਰ ਤਾਂ ਬਸ
ਇੱਕ Timepass ਆ••••
Fake ਜਿਹੇ face
Having Ugly thinking brain
ਤੇ True love ਤਾਂ ਬਸ ਇਕ ਬਕਵਾਸ ਆ ॰॰॰॰॰!!!!
               
                          SoniA#

Wednesday, 10 January 2018

ਜ਼ਿੰਦਗੀ ਦੇ ਕੁਝ ਕਿੱਸੇ ਕੁਝ ਕਹਾਣੀਆਂ

ਜ਼ਿੰਦਗੀ ਦੇ ਕੁਝ ਕਿੱਸੇ ਕੁਝ ਕਹਾਣੀਆਂ
ਕੁਝ ਹੋ ਜਾਣੀਆਂ ਪੂਰੀਆਂ
ਕੁਝ ਅਧੂਰੀਆਂ ਰਹਿ ਜਾਣੀਆਂ
ਕੁਝ ਗੁੱਝੇ ਨੇ ਜਜ਼ਬਾਤ ਕੁਝ ਗੱਲਾਂ ਨੇ ਪੁਰਾਣੀਆਂ
ਕੁਝ ਆਪ ਹੋ ਜਾਣੀਆਂ ਇਜ਼ਹਾਰ
ਤੇ ਕੁਝ ਦੱਬੀਆਂ ਹੀ ਰਹਿ ਜਾਣੀਆਂ
ਦਿਲ ਵੀ ਸਾਂਭੀ ਬੈਠਾ ਏ ਕੁਝ ਗਿਲੇ,
ਕੁਝ ਸ਼ਿਕਵੇ ਤੇ ਕੁਝ ਸ਼ਿਕਾਇਤਾਂ ਵੀ
ਜੋ ਬਿਨਾ ਕੀਤਿਆਂ ਹੀ ਰਹਿ ਜਾਣੀਆਂ
ਫਰਿਆਦਾਂ ਮੰਗੀਆਂ ਨੇ ਜੋ ਰੱਬ ਤੋਂ
ਕੁਝ ਤਾਂ ਜਰੂਰ ਹੋਣ ਗੀਆਂ ਕਬੂਲ
ਤੇ ਕੁਝ ਅਣ-ਸੁਣੀਆਂ ਰਹਿ ਜਾਣੀਆਂ--!!

                   SoniA#

Tuesday, 9 January 2018

दो बातें बस यूं ही

दिमाग में चलता था ख्यालों का मुज़ाहरा
पर ज़ुबान पे खामोशी और दिल में तनहाई थी
यूं ही नही बेचे हमने अपने सपनों के घरौंदे
टूटी थी उमीदें जो हमने दूसरों पे लगाईं थी
खाबों के सफ़र ने हर कदम पर आज़माया हमें
कभी कभी बढ़ा ली हसरतें कभी कभी दबाईं भी
दूःख नही बस खुद पे अफ़सोस है कि
न हमें कभी चैन मिला न कभी खुशी दिखाई दी---!!