Wednesday, 17 January 2018

ਬਹੁਤੇ ਸਮਝਦਾਰ ਨਹੀ

ਅਸੀ ਰੁੱਖ ਤੋਂ ਡਿਗੇ ਪੱਤੇ ਜਿਹੇ
ਜਿਸਦੀ ਰੁੱਖ ਤਾਂ ਕੀ 
ਜ਼ਮੀਨ ਤੇ ਵੀ ਕੋਈ ਔਕਾਤ ਨਹੀਂ
ਜ਼ਿੰਦਗੀ ਹਰ ਪਲ ਸਾਨੂੰ ਮਹਿਕਾਉਂਦੀ ਏ
ਪਰ ਜੋ ਜ਼ਿੰਦਗੀ ਨੂੰ ਮਹਿਕਾ ਦੇਵੇ 
ਅਸੀ ਐਸੇ ਫੁੱਲ ਗੁਲਾਬ ਨਹੀਂ
ਨੀਵਿਆਂ 'ਚ ਵੱਸਣ ਵਾਲੇ ਲੋਕ ਹਾਂ
ਤੇ ਨਿਮਾਣੀ ਸਾਡੀ ਸੋਚ ਏ
ਕੋਈ ਬਹੁਤੇ ਸਮਝਦਾਰ ਨਹੀ
ਖੁਦ ਨੂੰ ਘੱਟ ਸਮਝਣਾ ਬਹਿਤਰ ਏ
ਕਿਉਂਕਿ ਹਰ ਕਿਸੇ ਲਈ ਅਸੀ 
ਇੰਨੇ ਜ਼ਿਆਦਾ ਖਾਸ ਵੀ ਨਹੀ---!!!

No comments: