Tuesday, 30 January 2018

ਸੱਚ ਕਹਾਂ ਤਾਂ

ਸੁਭਾਅ 'ਚ ਮਿਠਾਸ ਨਹੀਂ ਕੌੜੇ ਬਣਨ ਦੀ ਜਾਚ ਨਹੀ
ਝੂਠਾ ਆਪਣਾਪਨ ਮੇਰੇ ਤੋਂ ਜਤਾਇਆ ਨਹੀ ਜਾਂਦਾ,
ਜੋ ਮੈਂ ਅੰਦਰੋਂ ਹਾਂ ੳਹੀ ਮੈਂ ਬਾਹਰੋਂ ਹਾਂ
ਵਾਂਗ ਲੋਕਾਂ ਦੇ ਮੈਥੋਂ ਭੇਸ ਵਟਾਇਆ ਨਹੀ ਜਾਂਦਾ,
ਸੱਚ ਕਹਾਂ ਤਾਂ ਬਹੁਤਾ ਮੋਹ ਜਿਹਾ ਵੀ ਮੈਥੋਂ 
ਕਿਸੇ ਨਾਲ ਪਾਇਆ ਨਹੀ ਜਾਂਦਾ,
ਕਿਸੇ ਨੂੰ ਕੀ ਆੳਣ ਦੇਣਾ ਦਿਲ ਦੇ ਕਰੀਬ
ਮੈਥੋਂ ਤਾਂ ਖੁਦ ਖੁਦ ਦੇ ਕਰੀਬ ਜਾਇਆ ਨਹੀ ਜਾਂਦਾ,
ਮੇਰੀ ਸੋਚ ਮਾੜੀ ਨਹੀ ਬਸ ਜ਼ੁਬਾਨ ਥੋੜੀ ਕੌੜੀ ਏ
ਤੇ ਲੋੜ ਤੋਂ ਵੱਧ ਖੁਦ ਨੂੰ ਚੰਗਾ ਮੈਥੋਂ ਬਣਾਇਆ ਨਹੀ ਜਾਂਦਾ,
ਰੋਂਦੇ ਨੂੰ ਹਸਾਉਣਾਂ ਭਾਵੇਂ ਨਾ ਹੀ ਆਉਂਦਾ ਹੋਵੇ
ਪਰ ਕਦੇ ਕਿਸੇ ਹੱਸਦੇ ਨੂੰ ਮੈਥੋਂ ਰਵਾਇਆ ਨਹੀ ਜਾਂਦਾ....!!!!

No comments: