ਮਾਰ ਕੇ ਇਨਸਾਨਿਅਤ ਅੰਦਰੋਂ,
ਜਗਾੳਣਾ ਹੈਵਾਨੀਅਤ ਨੂੰ
ਇਨਸਾਨਾਂ ਦਾ ਇਹ ਦਸਤੂਰ ਹੋ ਗਿਆ...
ਬੰਦਾ ਬਣ ਕੇ ਵੈਰੀ ਬੰਦੇ ਦਾ
ਖਾਈ ਜਾਵੇ ਹੁਣ ਬੰਦੇ ਨੂੰ
ਲਾਲ ਲਹੂ ੳਹਦਾ ਚਿੱਟਾ ਖੂਨ ਹੋ ਗਿਆ...
ਭੇਜਿਆ ਜੋ ਇਨਸਾਨ
ਇਸ ਦੁਨੀਆ ਤੇ ਰਚ ਕੇ
ਜਾਪੇ ਜਿਵੇਂ ਖੁਦਾ ਤੋਂ ਕੋਈ ਵੱਡਾ ਕਸੂਰ ਹੋ ਗਿਆ...
ੳਨੇ ਰਾਖਾ ਸੀ ਬਣਾਇਆ ਕਦੇ
ਇਸ ਕਾਇਨਾਤ ਦਾ ਇਨਸਾਨ ਨੂੰ
ਜੋ ਆਪਣੇ ਹੀ ਗੁੰਝਲਾਂ 'ਚ ਹੁਣ ਮਗ਼ਰੂਰ ਹੋ ਗਿਆ...
ਚੰਗਾ ਏ ਜੇ ਆਪਣੇ ਆਪ ਹੀ ਪੈ ਜਾਵੇ
ਮਨ ਮਿਹਰ ਖੁਦਾ ਦੀ
ਕਿਉਂਕਿ ਦੁਨੀਆ ਨੂੰ ਸਮਝਾੳਣਾ ਹੁਣ ਫਜ਼ੂਲ ਹੋ ਗਿਆ...
ਵੇਖ ਮਰਦਾ ਜਾਂਦਾ ਜ਼ਮੀਰ ਬੰਦੇ ਅੰਦਰੋਂ
ਜ਼ਿੰਦਾ ਮੇਰੇ ਅੰਦਰ ਇਕ ਜਨੂਨ ਹੋ ਗਿਆ...
ਕਰ ਕੇ ਬਿਆਨ ਇਸ ਯੁੱਗ ਦੇ ਵਲੇਵਿਆਂ ਨੂੰ
ਹੱਥਾਂ ਮੇਰਿਆਂ ਨੂੰ ਅੱਜ ਸਕੂਨ ਹੋ ਗਿਆ...!!
SoniA#
ਜਗਾੳਣਾ ਹੈਵਾਨੀਅਤ ਨੂੰ
ਇਨਸਾਨਾਂ ਦਾ ਇਹ ਦਸਤੂਰ ਹੋ ਗਿਆ...
ਬੰਦਾ ਬਣ ਕੇ ਵੈਰੀ ਬੰਦੇ ਦਾ
ਖਾਈ ਜਾਵੇ ਹੁਣ ਬੰਦੇ ਨੂੰ
ਲਾਲ ਲਹੂ ੳਹਦਾ ਚਿੱਟਾ ਖੂਨ ਹੋ ਗਿਆ...
ਭੇਜਿਆ ਜੋ ਇਨਸਾਨ
ਇਸ ਦੁਨੀਆ ਤੇ ਰਚ ਕੇ
ਜਾਪੇ ਜਿਵੇਂ ਖੁਦਾ ਤੋਂ ਕੋਈ ਵੱਡਾ ਕਸੂਰ ਹੋ ਗਿਆ...
ੳਨੇ ਰਾਖਾ ਸੀ ਬਣਾਇਆ ਕਦੇ
ਇਸ ਕਾਇਨਾਤ ਦਾ ਇਨਸਾਨ ਨੂੰ
ਜੋ ਆਪਣੇ ਹੀ ਗੁੰਝਲਾਂ 'ਚ ਹੁਣ ਮਗ਼ਰੂਰ ਹੋ ਗਿਆ...
ਚੰਗਾ ਏ ਜੇ ਆਪਣੇ ਆਪ ਹੀ ਪੈ ਜਾਵੇ
ਮਨ ਮਿਹਰ ਖੁਦਾ ਦੀ
ਕਿਉਂਕਿ ਦੁਨੀਆ ਨੂੰ ਸਮਝਾੳਣਾ ਹੁਣ ਫਜ਼ੂਲ ਹੋ ਗਿਆ...
ਵੇਖ ਮਰਦਾ ਜਾਂਦਾ ਜ਼ਮੀਰ ਬੰਦੇ ਅੰਦਰੋਂ
ਜ਼ਿੰਦਾ ਮੇਰੇ ਅੰਦਰ ਇਕ ਜਨੂਨ ਹੋ ਗਿਆ...
ਕਰ ਕੇ ਬਿਆਨ ਇਸ ਯੁੱਗ ਦੇ ਵਲੇਵਿਆਂ ਨੂੰ
ਹੱਥਾਂ ਮੇਰਿਆਂ ਨੂੰ ਅੱਜ ਸਕੂਨ ਹੋ ਗਿਆ...!!
SoniA#
No comments:
Post a Comment