Monday, 18 June 2018

ਸੋਚ ਤੋਂ ਪਰੇ ਇਕ ਸੁਪਨਾ ਮੇਰਾ

ਸੋਚ ਤੋਂ ਪਰੇ ਇਕ ਸੁਪਨਾ ਮੇਰਾ
ਹੁੰਦਾ ੳ ਪੂਰਾ 
ਖੁੱਲੀਆਂ ਅੱਖਾਂ ਨੇ ਅੱਜ ਵੇਖ ਲਿਆ,

ਮਹਿਸੂਸ ਹੋਇਆ ਕੁਝ ਇੰਞ ਜਿਵੇਂ
ਆ ਕੇ ਖੁਦਾ ਨੇ ਮੇਨੂੰ
ਆਪਣੇ ਕਲੇਵੇ ਵਿੱਚ ਲਪੇਟ ਲਿਆ,

ਮੇਰੇ ਟੁੱਟੇ ਹੋਏ ਖਾਬਾਂ
ਕੁਝ ਲੁੱਕੇ ਹੋਏ ਅਰਮਾਨਾਂ ਨੂੰ
ਉਸ ਆਪਣੇ ਹੱਥਾਂ ਵਿਚ ਸਮੇਟ ਲਿਆ,

ਮੈਨੂੰ ਹੱਥ ਫੜ ਪਾਰ ਲੰਘਾ ਦਿੱਤਾ
ਹਿੱਸੇ ਮੇਰੇ ਆਉਂਦਾ ਸੇਕ
ਆਪਣੇ ਪਿੰਡੇ ੳਨੇ ਸੇਕ ਲਿਆ,

ਭੇਜੀਆਂ ਜੋ ਪਾਕ ਰੂਹਾਂ ਨੂੰ ਵੀ
ਸਾਥ ਮੇਰਾ ਦਿੰਦਿਆਂ
ਆਪਣੀ ਅੱਖੀ ਅੱਜ ਮੈ ਦੇਖ ਲਿਆ
ਆਪਣੀ ਅੱਖੀ ਅੱਜ ਮੈ ਦੇਖ ਲਿਆ...!!
                                 SoniA#

No comments: