Friday, 15 June 2018

ਜਾ ਨੀ ਕਿਸਮਤੇ ਮੇਰੀਏ

ਕਰ ਕਰ ਫਿਕਰ ਹਲਾਤਾਂ ਦੀ
ਜ਼ਿੰਦਗੀ ਪਲ ਪਲ ਏ ਹਾਰ ਰਹੀ,

ਜਰੀ ਨਾ ਕਦੀ ਮੈਂ ਕਿਸੇ ਦੀ ਮਾਰ
ਬਸ ਕੁਝ ਹਲਾਤਾਂ
ਤੇ ਕੁਝ ਵਕਤ ਦੀ ਮਾਰ ਮਾਰ ਗਈ,

ਵੇਖ ਹੱਥ ਮੇਰੇ ਦੀਆਂ ਲੀਕਾਂ
ਗੱਲ ਕਿਸਮਤ ਵੀ ਇਹ ਜਾਣ ਗਈ,
ਆਖੇ ਸਫਰ ਤਾਂ ਤੇਰਾ ਬਥੇਰਾ ਏ
ਪਰ ਮੰਜ਼ਿਲ ਤੇਰੀ ਦਾ
ਨਾਮੋ-ਨਿਸ਼ਾਨ ਨਹੀ,

ਤੇਰੇ ਕਦਮ ਤਾਂ ਜ਼ਖਮੀ ਪਹਿਲਾਂ ਹੀ
ਉਤੋਂ ਇਹ ਸਫ਼ਰ ਵੀ ਕੋਈ ਅਸਾਨ ਨਹੀ
ਤੂੰ ਤਾਂ ਰਾਹ ਵੀ ਚੁਣ ਲਏ ਉਹ
ਜਿਨਾਂ ਰਾਹਾਂ ਦੀ ਤੈਨੂੰ ਸਾਰ ਨਹੀ,

ਜਾ ਨੀ ਕਿਸਮਤੇ ਮੇਰੀਏ!

ਡਰਦੀ ਏਂ ਤੂੰ ਆਪ ਵੀ
ਨਾਲ ਮੈਨੂੰ ਵੀ ਡਰਾ ਰਹੀ
ਨਾਲ ਮੈਨੂੰ ਵੀ ਡਰਾ ਰਹੀ...!!
                      SoniA#

No comments: