Saturday, 14 July 2018

~~~~ ਸ਼ੁਕਰ ਏ ਦਾਤਾ ~~~~

~~~~ ਸ਼ੁਕਰ ਏ ਦਾਤਾ ~~~~

ਕਿੰਨੇ ਫਖ਼ਰ ਦੀ ਗੱਲ ਹੈ ਸਾਡੇ ਲਈ ਕਿ
ਰੱਬ ਨੇ ਸਾਨੂੰ ਇਨਸਾਨ ਬਣਾਇਆ,

ਬਹੁਤਾ ਨਹੀਂ ਤਾਂ ਥੋੜਾ ਸਹੀ
ਇਸ ਧਰਤੀ ਦਾ ਮਹਿਮਾਨ ਬਣਾਇਆ,

ਸੁੰਦਰ ਸੁਡੌਲ ਸ਼ਰੀਰ ਬਣਾ ਕੇ
ਬਖ਼ਸ਼ੀ ਅਦਭੁਤ ਮਨੁੱਖੀ ਕਾਯਾ,

ਬਖ਼ਸ਼ ਕੇ ਰਹਿਮਤ ਜ਼ਿੰਦਗੀ ਦੀ
ਇਕ ਬੁੱਤ ਨੂੰ ਹੈ ਇਨਸਾਨ ਬਣਾਇਆ,

ਅਣਮੁੱਲੀ ਕੁਦਰਤ ਬਖ਼ਸ਼ ਕੇ ਸਾਨੂੰ
ਉਸ ਨੇ ਨਾ ਮੁੜ ਅਹਿਸਾਨ ਜਤਾਇਆ,

ਧੰਨ ਭਾਗ ਨੇ ਸਾਡੇ ਦਾਤਾ
ਜੋ ਗਰੀਬਾਂ ਲਈ ਤੂ ਇਕ ਭਗਵਾਨ ਬਣਾਇਆ,

ਅੱਜ ਵੇਖ ਨਜ਼ਾਰਾ ਤੇਰੀ ਰਹਿਮਤ ਦਾ
ਮਨ ਹੰਜੂਆਂ ਨਾਲ ਭਰ ਆਇਆ,

ਜੋ ਤੇਰੀ ਇੰਨੀ ਸੋਹਣੀ ਬਖ਼ਸ਼ ਲਈ
ਕਦੀ ਧੰਨਵਾਦ ਵੀ ਨਾ ਕਰ ਪਾਇਆ,

ਇਕ ਤੇਰੀ ਹੀ ਤਾਂ ਮਿਹਰ ਏ ਦਾਤਾ
ਜਿਹਨੇ ਸਾਨੂੰ ਗੁਨਾਹਾਂ ਤੋਂ ਬਚਾਇਆ,

ਮੇਰੇ ਮਨ ਕਰ ਲਈ ਜੋ ਤੇਰੀ ਇੰਨੀ ਕੁ ਸਿਫ਼ਤ
ਸ਼ੁਕਰ ਏ ਦਾਤਾ !
ਤੂ ਏਨੂੰ ਇੰਨੇ ਕਾਬਿਲ ਤਾਂ ਬਣਾਇਆ ।
                                                 SoniA#

No comments: