Monday, 9 July 2018

ਕਦੀ ਕਦੀ ਮੈਨੂੰ ਇੰਞ ਜਾਪਦਾ ਏ

~~~~~ ਕਦੀ ਕਦੀ ਮੈਨੂੰ ਇੰਞ ਜਾਪਦਾ ਏ~~~~~

ਜਿਵੇ ਕਿਸੇ ਨੂੰ ਮੇਰੀ ਕੋਈ ਪਰਵਾਹ ਨਹੀ
ਬਸ ਇਕ ਮੈਂ ਹੀ ਆਂ ਜੋ ਸਭ ਦੀ ਪਰਵਾਹ ਕਰਦੀ ਆਂ,

ਕਹਿਣ ਨੂੰ ਤਾਂ ਪੂਰੀ ਦੁਨੀਆ ਏ ਮੇਰੇ ਕਰੀਬ
ਪਰ ਆਪਣੇ ਖਿਆਲਾਂ ਅਤੇ ਸਵਾਲਾਂ 'ਚ
ਮੈਂ ਇਕੱਲੀ ਪਈ ਵੱਸਦੀ ਆਂ,

ਮੇਰੇ ਤਾਂ ਮੂਹੋਂ ਬੋਲੇ ਬੋਲ ਵੀ ਕੋਈ ਸਮਝਦਾ ਨਹੀ
ਤੇ ਇਕ ਮੈਂ ਆਂ ਜੋ
ਸਭ ਦੇ ਬਿਨ ਬੋਲਿਆਂ ਵੀ ਸਭ ਸਮਝਦੀ ਆਂ,

ਕਿਉਂ ਜ਼ਿੰਦਗੀ ਉਸੇ ਥਾਂ ਤੇ
ਲਿਆ ਖੜਾ ਕਰ ਦਿੰਦੀ ਏ
ਜਿੱਥੋਂ ਚੱਲਣਾ ਮੈਂ ਕਦੇ ਸ਼ੁਰੂ ਕਰਦੀ ਆਂ,

ਕਿਤੇ ਲੁਕ ਜਾਂਦੀ ਏ ਮੰਜ਼ਿਲ ਕਿਤੇ ਮੁਕ ਜਾਂਦੇ ਨੇ ਰਾਹ
ਬਸ ਇਹੋ ਨੇ ਉਹ ਮੰਜ਼ਰ
ਜੋ ਆਪਣੇ ਸੁਪਨਿਆਂ 'ਚ ਮੈਂ ਰਹਿੰਦੀ ਲੱਭਦੀ ਆਂ,

ਕੁਝ ਕਿਸਮਤ ਵੀ ਰਹੀ ਤਪਾਅ ਮੈਨੂੰ ੳਨਾਂ ਈ
ਜਿੰਨਾ ਜ਼ਿਆਦਾ ਮੈਂ ਤਪਣ ਤੋਂ ਡਰਦੀ ਆਂ,

ਸ਼ਾਇਦ ਆ ਜਾਵੇ ਰਹਿਮ ਕਿਸਮਤ ਨੂੰ ਮੇਰੇ ਤੇ
ਬਸ ਇਹੀ ਇੱਕ ਉਮੀਦ ਮੈਂ ਉਸ'ਤੇ ਰੱਖਦੀ ਆਂ,

ਰੋਣਾਂ ਤਾਂ ਚਾਹੁੰਨੀ ਆਂ ਪਰ ਉਹ ਰੋਣ ਵੀ ਨਾ ਦੇਵੇ
ਜਿਸ ਰੱਬ 'ਤੇ ਮੈਂ
ਸਭ ਤੋਂ ਵੱਧ ਯਕੀਨ ਰੱਖਦੀ ਆਂ
ਸਭ ਤੋਂ ਵੱਧ ਯਕੀਨ ਰੱਖਦੀ ਆਂ ।।।
                                            SoniA#

No comments: