Saturday, 10 March 2018

ਆਦਤ ਸੀ ਮੇਰੀ ਉਮੀਦਾਂ ਨੂੰ ਪਰਾੳਣ ਦੀ

ਕੀ, ਕਿਵੇਂ, ਕਦੋਂ ਅਤੇ ਕਿਉਂ ਹੋਣਾ ਏ
ਇਹਨਾਂ ਸੋਚਾਂ 'ਚ ਵਕਤ ਲੰਘਾਇਆ ਬਹੁਤ,

ਵਹਿ ਨਾ ਜਾਣ ਕਿਤੇ ਸੁਪਣੇ ਮੇਰੇ
ਇਸੇ ਡਰ ਨੇ ਮੈਨੂੰ ਡਰਾਇਆ ਬਹੁਤ,

ਹਾਸਿਲ ਤਾਂ ਕੁਝ ਮੈਥੋਂ ਕਰ ਹੋਇਆ ਨਾ
ਪਰ ਹੱਥੋਂ ਆਪਣੇ ਮੈਂ ਗਵਾਇਆ ਬਹੁਤ,

ਆਦਤ ਸੀ ਮੇਰੀ ਉਮੀਦਾਂ ਨੂੰ ਪਰਾੳਣ ਦੀ
ਤੇ ਮੇਰੀਆਂ ਇਹਨਾਂ ਹੀ ਉਮੀਦਾਂ ਮੈਨੂੰ ਰਵਾਇਆ ਬਹੁਤ,

ਹਾਸਾ ਭਾਵੇਂ ਚਿਹਰੇ ਤੇ ਬਹੁਤ ਏ
ਪਰ ਦਰਦ ਦਿਲ 'ਚ ਮੈਂ ਲੁਕਾਇਆ ਬਹੁਤ!!!

                                                SoniA#

No comments: