ਹਾਲਾਤਾਂ ਅੱਗੇ ਜਦ
ਇੱਕ ਨਾ ਚੱਲੇ ਬੰਦੇ ਦੀ
ਤਦ ਸਮਝ 'ਚ ਆੳਂਦਾ ਏ ਸਾਰਾ ਖੇਡ ਨਸੀਬਾਂ ਦਾ,
ਫਿਰ ਤਾਂ ਸੁਫਨੇ ਵੀ ਜਾਪਣ
ਧੁੰਦਲੇ ਜਿਹੇ
ਤੇ ਢੱਠ ਜਾਂਦਾ ਏ ਸਿਲਸਿਲਾ ਉਮੀਦਾਂ ਦਾ,
ਦੌਲਤ ਬਦਲ ਦਿੰਦੀ ਏ
ਸ਼ੌਹਰਤ ਬੰਦੇ ਦੀ
ਤੇ ਆਹੁਦਾ ਹੋਰ ਨੀਵਾਂ ਹੋ ਜਾਂਦਾ ਏ ਗਰੀਬਾਂ ਦਾ,
ਮੰਦੜੇ ਹਾਲਾਂ ਅਤੇ
ਜ਼ਿੰਦਗੀ ਦੇ ਸਵਾਲਾਂ ਨੇ
ਹਾਲ ਬੇਹਾਲ ਕਰ ਛੱਡਿਆ ਬਦਨਸੀਬਾਂ ਦਾ ।
SoniA#
No comments:
Post a Comment