ਤੇ ਕਿਤੇ ਆਪਣਿਆਂ ਨੂੰ
ਆਪਣੇ ਠੱਗਦੇ ਵੇਖਿਆ ਮੈਂ॰॰॰
ਨਿਭਾਏ ਜਾਂਦੇ ਨੇ ਰਿਸ਼ਤੇ
ਅੱਜਕੱਲ ਔਕਾਤ ਵੇਖ ਕੇ
ਪਰ ਇਸ ਗੱਲ ਨੂੰ ਕੀਤਾ ਅਣਦੇਖਿਆ ਮੈਂ॰॰॰
ਸੀ ਮੇਰੇ ਵੀ ਸੁਫਨੇ ਕਮਾਲ ਜਿਹੇ
ਭਾਅ ਮਜਬੂਰੀਆਂ ਦੇ ਹੁਣ
ਜਿਹਨਾ ਨੂੰ ਵੇਚਿਆ ਮੈਂ॰॰॰
ਕੁਝ ਘਾਟ ਸੀ ਮੇਰੇ 'ਚ ਮੋਹ ਦੀ
ਤਾਂ ਹੀ ਤਾਂ ਸੇਕ ਨਫ਼ਰਤ ਦਾ
ਹੁਣ ਤੱਕ ਸੇਕਿਆ ਮੈਂ॰॰॰
ਚੰਗਾ ਬਣਨਾ ਮੈਨੂੰ ਆਉਂਦਾ ਨਹੀਂ
ਤੇ ਮਾੜਾ ਅੱਜ ਤੱਕ ਨਾ
ਕਿਸੇ ਲਈ ਸੋਚਿਆ ਮੈਂ॰॰
ਆਸਾਂ ਰੱਖੀਆਂ ਨੇ ਬਸ ਇਕ ਰੱਬ ਤੇ
ਐਂਵੇ ਦਰ ਦਰ ਜਾ ਮੱਥਾ
ਨਾ ਟੇਕਿਆ ਮੈਂ॰॰॰॰॰।।।
SoniA#
No comments:
Post a Comment