Thursday, 31 May 2018

ਦਿਲ ਦੀ ਮੈਂ ਮਾੜੀ ਨਹੀ

ਦਿਲ ਦੇ ਕੁਝ ਖਵਾਬ
ਜਿਹਨਾਂ ਦੀ ਗਿਣਤੀ ਬੇਹਿਸਾਬ
ਬਸ ਦੋੜੇ ਚਲੇ ਜਾਣ
ਵੱਲ ਖਵਾਇਸ਼ਾਂ ਦੇ ਬਨੇਰੇ...
ਇਕ ਮੇਰੇ ਅਨਕਹੇ ਸਵਾਲ
ਦੂਜਾ ਲੋਕਾਂ 'ਤੋਂ ਬਿਨ ਮੰਗੇ ਜਵਾਬ
ਵਿੱਚ ਦਿਲ ਤੇ ਦਿਮਾਗ
ਦੋਨੋਂ ਲਾਈ ਬੈਠੇ ਡੇਰੇ...
ਥੋੜੇ ਦਰਦ ਥੋੜੇ ਦਿਲਾਸੇ
ਕੁਝ ਗ਼ਮ ਤੇ ਕੁਝ ਹਾਸੇ
ਜ਼ਰਾ ਵਾਕਫ਼ ਨੇ ਮੇਰੇ...
ਦਿਲ ਦੀ ਮੈਂ ਮਾੜੀ ਨਹੀ
ਬਸ ਇਹੋ ਕਹਿ ਕੇ ਸਾਰੀ ਗਈ
ਕਿ ਲਫ਼ਜ਼ਾਂ 'ਚ ਥੋੜੀ ਸ਼ਰਾਰਤ ਏ ਮੇਰੇ...
                                            SoniA#

Tuesday, 29 May 2018

ਰੱਬ ਤੇਰੇ ਨਾਲ ਖੜਾ ਏ

ਬਸ ਇਕ ਰੱਬ ਹੀ ਜਾਣਦਾ ਏ
ਮੇਰੇ ਪਾਕ ਅਤੇ ਸਾਫ ਇਰਾਦਿਆਂ ਨੂੰ
ਬਾਕੀ! ਮੇਰੀ ਹਰ ਗੁਸਤਾਖੀ 'ਚ
ਲੋਕਾਂ ਦਾ ਧਿਆਨ ਬੜਾ ਏ

ਉਹ ਕੀ ਸਮਝਣਗੇ
ਮੇਰੇ ਮਨ 'ਚੋਂ ਨਿਕਲੇ ਬਿਆਨ
ਤੇ ਮੇਰੇ ਅੰਦਰ ਲੁਕੇ ਖਿਆਲ
ਜੋ ਸੋਚਦੇ ਨੇ ਮੇਰੇ 'ਚ ਗੁਮਾਣ ਬੜਾ ਏ

ਚਲ ਛੱਡ ਮਨਾਂ!
ਕੀ ਲੈਣਾ ਤੂੰ ਝੂਠੀ ਵਾਹ ਵਾਹੀ ਤੋਂ
ਕਿਸੇ ਨੂੰ ਹੋਵੇ ਜਾਂ ਨਾ ਹੋਵੇ
ਪਰ ਤੇਰੇ ਰੱਬ ਨੂੰ ਤਾਂ ਤੇਰੇ ਉੱਤੇ ਮਾਣ ਬੜਾ ਏ

ਕਰ ਨਾ ਪਰਵਾਹ ਤੂ ਲੋਕਾਂ ਦੇ ਕੌੜੇ ਬੋਲਾਂ ਦੀ
ਬਸ ਮਨ ਦੀ ਨਿਗਾਹ ਨਾਲ ਦੇਖ ਜ਼ਰਾ
ਹਰ ਮੋੜ ਤੇ ਹਰ ਰਾਹ ਤੇ
ਉਹ ਰੱਬ ਤੇਰੇ ਨਾਲ ਖੜਾ ਏ...
                                   SoniA#

Thursday, 24 May 2018

ग़लत हम भी कब हैं

कोई मरता नही किसी के लिए
पर खुद के लिए जीते सब हैं
औरों की तरह हम नहीं हैं बेपरवाह
बस हमारे परवाह करने के तरीके अलग हैं
अगर लोग कहते हैं खुद को सही
तो ग़लत हम भी कब हैं
रही बात बहतर होने की
वो तो न हम पहले थे न अब हैं....!!
                            SoniA#

Wednesday, 23 May 2018

खुशी

जब छोटी छोटी बातों से
खुशी मिलने लग जाती है
तब एहसास होने लगता है
कि जीना अभी और बाकी है
भले खुशी दो पल की क्यों न हो
पर सुकून दे जाती है
तुजुर्बा तो नही मगर
मेरी सोच तो यही बताती है
                               SoniA#
                          

Monday, 21 May 2018

याद कर बैठे

न जाने क्यों गुज़रा वक्त
हम आज फिर याद कर बैठे
तब दिल और दिमाग भी
आपस में तक्रार कर बैठे
जब अकेले मे हम इनसे
दर्द का इज़हार कर बैठे
सोचते ही सोचते खुद से
शिकवे हज़ार कर बैठे
दिल-ए-नादान के कुछ पहलू
हम यूंही ब्याँ कर बैठे
बीते दिनों की परछाई तले
खुद से हम मुलाकात कर बैठे
मंजिल के बनने से टूटने तक का
पूरा सफ़र हम सवार कर बैठे
रुलाया था कभी जिस बात ने हमें
देखो आज फिर उसी बात की
हम बात कर बैठे
न जाने क्यों वो गुज़रा वक्त
हम आज फिर याद कर बैठे....!!!!!!!!
                         SoniA#

ਕਿਰਦਾਰ

ਮੈ ਸੋਚਾਂ ਕੁਝ ਹੋਰ
ਤੇ ਹੋਈ ਜਾਵੇ ਕੁਝ ਹੋਰ
ਸਮਝ ਹੀ ਨਾ ਆਵੇ
ਕੀ ਰੱਬ ਦੇ ਵਿਚਾਰ ਨੇ
ਸਮਝ ਪਾਈ ਨਾ ਮੈਂ ਖੁਦ ਨੂੰ
ਕੀ ਸਮਝਣਗੇ ਮੈਨੂੰ ਲੋਕ
ਮੇਰੀ ਤਾਂ ਆਪਣੀ ਸੋਚ ਤੋਂ ਪਰੇ
ਮੇਰੇ ਖੁਦ ਦੇ ਕਿਰਦਾਰ ਨੇ...!!
                  SoniA#

Wednesday, 16 May 2018

कोई चाह के भी न समझ पाएगा

लोगों की ग़लती बतायी नही जाती
और खुद की नादानी मुझसे छुपाई नही जाती
कुछ ऐसी ही बेवकूफियों में
अपना हर पल गुज़ारती हूं
क्योंकि कोई चाह के भी न
समझ पाएगा मेरी समझदारी
इस बात को मैं अच्छे से जानती हूं
यही वज़ह है कि मैं दूसरों को ज़्यादा
और खुद को मैं कम आंकती हूं
हर कोई मुझसे कहीं ज़्यादा बहतर है
सोच कर यही बात
मैं खुद में कई कमियाँ निकालती हूं
जानने की तलब है मुझे
कि कितनी अहमियत है मेरी औरों की नज़र में
तभी तो हर नज़र में
मैं अपनी जग़ह पहचानती हूं
       
                                SoniA#

Sunday, 13 May 2018

ਖੁਦਾ ਅਤੇ ਬੰਦਾ

ਆਇਆ ਸੀ ਬੰਦਾ ਧਰਤੀ ਤੇ
ਇਕ ਮਕਸਦ ਨੂੰ ਪਾਓਣ ਲਈ
ਖੁਦਾ ਨੇ ਭੇਜਿਆ ਉਹਨੂੰ
ਉਹਦੀ ਹਰ ਰੀਝ ਪੁਗਾਓਣ ਲਈ

ਪਰ ਪਹੁੰਚ ਕੇ ਬੰਦਾ ਧਰਤੀ ਤੇ
ਧਰਤੀ ਦਾ ਹੋ ਕੇ ਰਹਿ ਗਿਆ
ਕੀ ਰੀਝ ਸੀ ਉਹਦੇ ਖੁਦਾ ਦੀ
ਉਹ ਸਭ ਭੁਲਾ ਕੇ ਬਹਿ ਗਿਆ

ਚੰਦਰੀ ਇਸ ਮੋਹਮਾਇਆ ਨੇ
ਉਹਦਾ ਸਲੀਕਾ ਬਦਲ ਛਡਿਆ ਏ
ਜੀੳਣਾ ਏ ਕਿੰਞ ਜ਼ਿੰਦਗੀ ਨੂੰ
ਉਹ ਤਰੀਕਾ ਬਦਲ ਛਡਿਆ ਏ

ਫਰੇਬ ਨਾਲ ਮੜ੍ਹੇ ਲਿਬਾਸ ਚ'
ਬੰਦਾ ਇਓਂ ਘੁੰਮਦਾ ਫਿਰਦਾ ਏ
ਜਿਓਂ ਖੁਦਾ ਦੇ ਉਹ ਇਸ ਬਾਗ ਦਾ
ਇਕੱਲਾ ਰਾਜਾ ਚਿਰ ਦਾ ਏ

ਤੂ ਛਲ ਕਪਟ 'ਚ ਮਗ਼ਰੂਰ ਵੇ ਬੰਦੇ
ਤਾਂਹਿਓਂ ਖੁਦਾ ਵਸੇ ਬੜੀ ਦੂਰ ਵੇ ਬੰਦੇ
ਨਾ ਤੂ ਫਰੇਬੀ ਅੱਖਾਂ ਨਾਲ ਘੂਰ ਵੇ ਬੰਦੇ
ਤੈਨੂੰ ਲੈ ਡੁੱਬੂ ਇਹੀ ਗ਼ਰੂਰ ਵੇ ਬੰਦੇ



ਨਾ ਤਾਂ ਦੇ ਕੇ ਧੋਖੇ ਦੁਨੀਆ ਨੂੰ
ਤੇਰਾ ਮਤਲਬ ਪੂਰਾ ਹੋਣਾ ਏ
ਨਾ ਹੀ ਭੇਜਣ ਪਿਛੇ ਤੈਨੂੰ
ਖੁਦਾ ਦਾ ਮਕਸਦ ਪੂਰਾ ਹੋਣਾ ਏ...

                          SoniA#

Saturday, 12 May 2018

ਰੱਬ ਨੇ ਰੱਬ ਈ ਰਹਿਣਾ

ਸੋਚ ਸਮਝ ਕੇ ਬੋਲ ਤੂ ਬੰਦਿਆ
ਕਿਸ ਵੇਲੇ ਕੀ ਕਹਿਣਾ ਏ
ਨਾ ਬੰਨ ਤੂ ਮਨਿਆਈਆਂ ਦਾ ਸਿਹਰਾ
ਨਹੀ ਤਾਂ ਘੋੜੀ ਹਾਰ ਦੀ ਚੜਨਾ ਪੈਣਾ ਏ
ਹਰ ਪਾਪ ਪੁੰਨ ਦਾ ਲੇਖਾ ਤੇਰਾ
ਤੈਨੂੰ ਉਸ ਰੱਬ ਨੂ ਦੇਣਾ ਪੈਣਾ ਏ
ਕਰਜ਼ਾਈ ਏਂ ਇਕ ਤੂ
ਅਤੇ ਇਕ ਜੀਵਨ ਤੇਰਾ
ਕਰਜ਼ ਇਹ ਉਹਦਾ ਨਾ ਤੇਥੋਂ ਲਹਿਣਾ ਏ
ਉਹਨੇ ਹੀ ਏ ਸਿਰਜਿਆ ਚਾਰ ਚੁਫੇਰਾ
ਉਹਦੀ ਰਜ਼ਾ 'ਚ ਉਠਣਾ ਬਹਿਣਾ ਏ
ਉਹ ਤਾਂ ਆਖਿਰ ਰੱਬ ਐ ਝੱਲਿਆ
ਉਹਨੇ ਤਾਂ ਸਦਾ ਰੱਬ ਈ ਰਹਿਣਾ ਏ....
                  
                          SoniA#

Friday, 11 May 2018

ਕਦੋਂ

ਕਿਹੋ ਜਿਹੇ ਨੇ ਦਿਲ ਦੇ ਖਿਆਲ
ਜੋ ਨਾ ਤੇ ਲੱਭਦੇ ਨੇ ਨਾ ਲੁਕਦੇ ਨੇ
ਪਤਾ ਨਹੀ ਕਦੋਂ ਹੋਣਗੇ ਉਹ ਪੂਰੇ ਖਾਬ
ਜੋ ਕਦੋਂ ਤੋਂ ਹੋਕੇ ਸ਼ੁਰੂ ਕਦੋਂ ਤੇ ਆ ਕੇ ਮੁੱਕਦੇ ਨੇ..
                                  SoniA#

Wednesday, 9 May 2018

तकदीर के कुछ अलफ़ाज़

( तकदीर के कुछ अलफ़ाज़ )

देख मैं सकती नही तुझे उदास
चुभती हैं तेरी सिसकियां
और तेरी खामोशी भरी आवाज़
तेरी चुप्पी कह गई यह बात
कि कुछ उलझे हैं तेरे हालात
ये दावे ये दिखावे
ये सब कुछ हैं बेकार
भूलाके दुनिया का तू ख्याल
अपने डर को बाहर निकाल
छोड़ छाड़ के सब कुछ
संग मेरे तू वक्त गुज़ार
चल कर हौसला और थाम ले मेरा हाथ
तय होगा हर सफर अब साथ साथ
कोई समझे न समझे तेरे जज़बात
मगर तेरे जज़बातों का मुझे हरपल है एहसास
क्योंकि तकदीर हूं मैं तेरी
कोई हूं नही मैं खाब,
कोई हूं नही मैं खाब....!!
                        SoniA#

ਐਸੀ ਨਾ ਸੀ ਰੱਬ ਨੇ, ਇਹ ਦੁਨੀਆ ਬਣਾਈ


ਚਾਵਾਂ ਨਾਲ ਸੀ ਦਾਤਾ ਇਹ ਸ੍ਰਿਸ਼ਟ ਸਵਾਰੀ
ਸਾਂਭ ਸੰਭਾਲ ਇਸ ਜਨਤ ਦਾ ਸੀ ਜਿੰਮਾ ਭਾਰੀ
ਪਰ ਹੁਣ ਖੱਪ ਗਈ ਕਾਇਨਾਤ ਵਿਚਾਰੀ
ਜੋ ਕਰ ਕਰ ਰਾਖੀ ਬੰਦੇ ਦੀ ਹਾਰੀ

ਹੌਲੀ ਹੌਲੀ ਮੁਕ ਰਹੇ ਕੁਦਰਤ ਦੇ ਸੁੱਖ ਨੇ
ਹੁਣ ਤਾਂ ਆਪ ਵੀ ਪਏ ਛਾਂਵਾਂ ਲੱਭਦੇ ਰੁੱਖ ਨੇ
ਦੁੱਖ ਨਾ ਕੋਈ ਹੋਰ ਸਭ ਢਿੱਡ ਦੇ ਹੀ ਦੁੱਖ ਨੇ
ਇੱਥੇ ਤਾਂ ਅੰਨਦਾਤੇ ਵੀ ਪਏ ਜਰਦੇ ਭੁੱਖ ਨੇ

ਐਸੀ ਨਾ ਸੀ ਰੱਬ ਨੇ, ਇਹ ਦੁਨੀਆ ਬਣਾਈ
ਜਿੱਥੇ ਬੰਦਾ ਪਿਆ ਜਾਂਵੇ, ਬੰਦੇ ਨੂੰ ਖਾਈ
ਹੱਕ ਸੱਚ ਨਾਲ ਰਹਿਣਾ, ਸੀ ਉਹਨੇ ਗੱਲ ਸਮਝਾਈ
ਪਰ ਉਹਦੀ ਰਹਿਮਤ ਦੀ, ਨਾ ਬੰਦੇ ਕਦਰ ਕੋਈ ਪਾਈ
                                        SoniA#

Wednesday, 2 May 2018

ਆਪਣੀ ਥਾਂਈਂ ਸਭ ਚੰਗੇ ਨੇ

ਦਿਲ ਦੇ ਨਿੱਕੇ ਜਿਹੇ ਸੰਦੂਕ 'ਚ
ਤਾਲੇ ਯਾਦਾਂ ਨੂੰ ਵੱਜੇ ਨੇ
ਹਟਕੋਰੇ ਪਏ ਖਾਂਦੇ
ਕੁਝ ਚਾਅ ਜੋ ਮਨ 'ਚ ਦੱਬੇ ਨੇ
ਇਸ ਨਿੱਕੀ ਜਿਹੀ ਜਿੰਦ ਦੇ
ਜਜ਼ਬਾਤ ਵੱਡੇ ਵੱਡੇ ਨੇ
ਕਿਤੇ ਖੁੱਲ ਨਾ ਜਾਣ ਖਿਆਲ
ਜੋ ਦਿਲ ਤੋਂ ਦਿਮਾਗ ਤੱਕ ਬੱਝੇ ਨੇ
ਕੁਝ ਅਜੀਬ ਹੀ ਸਵਾਲਾਂ ਦੇ
ਜਵਾਬ ਦਿਲ ਨੇ ਮੰਗੇ ਨੇ
ਆਸਾਂ ਦੀ ਤਿੱਖੀ ਨੋਕ ਉੱਤੇ
ਕਈ ਖਾਬ ਪਏ ਟੰਗੇ ਨੇ
ਬਦਲ ਗਏ ਨੇ ਉਹ ਲੋਕ
ਜੋ ਵਕਤ ਦੇ ਰੰਗ 'ਚ ਰੰਗੇ ਨੇ
ਉਮੀਦ ਦਾ ਤਾਂ ਨਾਂ ਈ ਮਾੜਾ ਏ
ਬਾਕੀ ਆਪਣੀ ਥਾਂਈਂ ਸਭ ਚੰਗੇ ਨੇ
                               SoniA#

ਸ਼ਿਕਾਇਤ ਜ਼ਿੰਦਗੀ ਤੋਂ

ਗਿਰ ਚੁੱਕੀ ਆਂ ਮੈਂ ਜਿਨਾ
ਖੁਦ ਦੀ ਨਜ਼ਰ 'ਚ
ੳਨਾ ਹੁਣ ਤੱਕ
ਹੋਰ ਕੋਈ
ਗਿਰਿਆ ਈ ਨਾ
ਇਸ ਮਨ ਚੰਦਰੇ ਦੇ
ਖਿਆਲ ਸੀ ਅਵੱਲੇ
ਜਿਹਦਾ ਇੱਕ ਵੀ ਖਿਆਲ
ਕਿਸੇ ਹੋਰ ਦੇ ਖਿਆਲ ਨਾਲ
ਮਿਲਿਆ ਈ ਨਾ
ਨਫ਼ਰਤ ਦੇ ਰੂਪ 'ਚ
ਕੰਡੇ ਸੀ ਜੋ ਬੀਜੇ
ਉਹਨਾ ਕੰਡਿਆਂ ਦੀ ਕਿਆਰੀ 'ਚ
ਇਕ ਫੁੱਲ ਵੀ ਪਿਆਰ ਵਾਲਾ
ਕਦੀ ਕੋਈ ਖਿੜਿਆ ਈ ਨਾ
ਗਾਉਂਦਾ ਰਿਹਾ ਦਿਲ
ਮੋਹਮਾਇਆ ਦੇ ਗੀਤ
ਪਰ ਰੱਬ ਨੂੰ ਜੋ ਮੋਹ ਲਏ
ਐਸਾ ਸੰਗੀਤ ਮੈਥੋਂ
ਕਦੀ ਛਿੜਿਆ ਈ ਨਾ !!!
                     SoniA#

ਚੰਗਾ ਏ

ਗੁਜ਼ਰ ਰਹੀ ਜ਼ਿੰਦਗੀ ਲਈ
ਨਾ ਕੋਈ ਪਿੱਛਾ
ਤੇ ਨਾ ਕੋਈ ਅੱਗਾ ਏ ,
ਕੁਝ ਮੇਰਾ ਵੀ ਧਿਆਨ
ਇਸ ਵਕਤ ਦੀ
ਦੌੜ 'ਚ ਲੱਗਾ ਏ ,
ਕੀ ਲੈਣਾ ਝੂਠੇ ਦਾਅਵਿਆ
ਅਤੇ ਮਨਪਰਚਾਵਿਆਂ ਤੋਂ
ਜਿਥੇ ਰੂਪ ਬਦਲਵੇਂ ਲੋਕ
ਅਤੇ ਜ਼ਮਾਨਾ ਰੰਗਬਰੰਗਾ ਏ ,
ਮਨਾ! ਛੱਡ ਕਰਨੀ ਪਰਵਾਹ
ਇਸ ਦੁਨੀਆ ਦੀ
ਬਸ ਆਪਣੀ ਮੌਜ 'ਚ ਰਹਿ
ਤੇਰੇ ਲਈ ਇਹੀ ਚੰਗਾ ਏ !!
                     SoniA#