Wednesday, 2 May 2018

ਚੰਗਾ ਏ

ਗੁਜ਼ਰ ਰਹੀ ਜ਼ਿੰਦਗੀ ਲਈ
ਨਾ ਕੋਈ ਪਿੱਛਾ
ਤੇ ਨਾ ਕੋਈ ਅੱਗਾ ਏ ,
ਕੁਝ ਮੇਰਾ ਵੀ ਧਿਆਨ
ਇਸ ਵਕਤ ਦੀ
ਦੌੜ 'ਚ ਲੱਗਾ ਏ ,
ਕੀ ਲੈਣਾ ਝੂਠੇ ਦਾਅਵਿਆ
ਅਤੇ ਮਨਪਰਚਾਵਿਆਂ ਤੋਂ
ਜਿਥੇ ਰੂਪ ਬਦਲਵੇਂ ਲੋਕ
ਅਤੇ ਜ਼ਮਾਨਾ ਰੰਗਬਰੰਗਾ ਏ ,
ਮਨਾ! ਛੱਡ ਕਰਨੀ ਪਰਵਾਹ
ਇਸ ਦੁਨੀਆ ਦੀ
ਬਸ ਆਪਣੀ ਮੌਜ 'ਚ ਰਹਿ
ਤੇਰੇ ਲਈ ਇਹੀ ਚੰਗਾ ਏ !!
                     SoniA#

No comments: