Wednesday, 9 May 2018

ਐਸੀ ਨਾ ਸੀ ਰੱਬ ਨੇ, ਇਹ ਦੁਨੀਆ ਬਣਾਈ


ਚਾਵਾਂ ਨਾਲ ਸੀ ਦਾਤਾ ਇਹ ਸ੍ਰਿਸ਼ਟ ਸਵਾਰੀ
ਸਾਂਭ ਸੰਭਾਲ ਇਸ ਜਨਤ ਦਾ ਸੀ ਜਿੰਮਾ ਭਾਰੀ
ਪਰ ਹੁਣ ਖੱਪ ਗਈ ਕਾਇਨਾਤ ਵਿਚਾਰੀ
ਜੋ ਕਰ ਕਰ ਰਾਖੀ ਬੰਦੇ ਦੀ ਹਾਰੀ

ਹੌਲੀ ਹੌਲੀ ਮੁਕ ਰਹੇ ਕੁਦਰਤ ਦੇ ਸੁੱਖ ਨੇ
ਹੁਣ ਤਾਂ ਆਪ ਵੀ ਪਏ ਛਾਂਵਾਂ ਲੱਭਦੇ ਰੁੱਖ ਨੇ
ਦੁੱਖ ਨਾ ਕੋਈ ਹੋਰ ਸਭ ਢਿੱਡ ਦੇ ਹੀ ਦੁੱਖ ਨੇ
ਇੱਥੇ ਤਾਂ ਅੰਨਦਾਤੇ ਵੀ ਪਏ ਜਰਦੇ ਭੁੱਖ ਨੇ

ਐਸੀ ਨਾ ਸੀ ਰੱਬ ਨੇ, ਇਹ ਦੁਨੀਆ ਬਣਾਈ
ਜਿੱਥੇ ਬੰਦਾ ਪਿਆ ਜਾਂਵੇ, ਬੰਦੇ ਨੂੰ ਖਾਈ
ਹੱਕ ਸੱਚ ਨਾਲ ਰਹਿਣਾ, ਸੀ ਉਹਨੇ ਗੱਲ ਸਮਝਾਈ
ਪਰ ਉਹਦੀ ਰਹਿਮਤ ਦੀ, ਨਾ ਬੰਦੇ ਕਦਰ ਕੋਈ ਪਾਈ
                                        SoniA#

No comments: