Wednesday, 2 May 2018

ਆਪਣੀ ਥਾਂਈਂ ਸਭ ਚੰਗੇ ਨੇ

ਦਿਲ ਦੇ ਨਿੱਕੇ ਜਿਹੇ ਸੰਦੂਕ 'ਚ
ਤਾਲੇ ਯਾਦਾਂ ਨੂੰ ਵੱਜੇ ਨੇ
ਹਟਕੋਰੇ ਪਏ ਖਾਂਦੇ
ਕੁਝ ਚਾਅ ਜੋ ਮਨ 'ਚ ਦੱਬੇ ਨੇ
ਇਸ ਨਿੱਕੀ ਜਿਹੀ ਜਿੰਦ ਦੇ
ਜਜ਼ਬਾਤ ਵੱਡੇ ਵੱਡੇ ਨੇ
ਕਿਤੇ ਖੁੱਲ ਨਾ ਜਾਣ ਖਿਆਲ
ਜੋ ਦਿਲ ਤੋਂ ਦਿਮਾਗ ਤੱਕ ਬੱਝੇ ਨੇ
ਕੁਝ ਅਜੀਬ ਹੀ ਸਵਾਲਾਂ ਦੇ
ਜਵਾਬ ਦਿਲ ਨੇ ਮੰਗੇ ਨੇ
ਆਸਾਂ ਦੀ ਤਿੱਖੀ ਨੋਕ ਉੱਤੇ
ਕਈ ਖਾਬ ਪਏ ਟੰਗੇ ਨੇ
ਬਦਲ ਗਏ ਨੇ ਉਹ ਲੋਕ
ਜੋ ਵਕਤ ਦੇ ਰੰਗ 'ਚ ਰੰਗੇ ਨੇ
ਉਮੀਦ ਦਾ ਤਾਂ ਨਾਂ ਈ ਮਾੜਾ ਏ
ਬਾਕੀ ਆਪਣੀ ਥਾਂਈਂ ਸਭ ਚੰਗੇ ਨੇ
                               SoniA#

No comments: