Saturday, 12 May 2018

ਰੱਬ ਨੇ ਰੱਬ ਈ ਰਹਿਣਾ

ਸੋਚ ਸਮਝ ਕੇ ਬੋਲ ਤੂ ਬੰਦਿਆ
ਕਿਸ ਵੇਲੇ ਕੀ ਕਹਿਣਾ ਏ
ਨਾ ਬੰਨ ਤੂ ਮਨਿਆਈਆਂ ਦਾ ਸਿਹਰਾ
ਨਹੀ ਤਾਂ ਘੋੜੀ ਹਾਰ ਦੀ ਚੜਨਾ ਪੈਣਾ ਏ
ਹਰ ਪਾਪ ਪੁੰਨ ਦਾ ਲੇਖਾ ਤੇਰਾ
ਤੈਨੂੰ ਉਸ ਰੱਬ ਨੂ ਦੇਣਾ ਪੈਣਾ ਏ
ਕਰਜ਼ਾਈ ਏਂ ਇਕ ਤੂ
ਅਤੇ ਇਕ ਜੀਵਨ ਤੇਰਾ
ਕਰਜ਼ ਇਹ ਉਹਦਾ ਨਾ ਤੇਥੋਂ ਲਹਿਣਾ ਏ
ਉਹਨੇ ਹੀ ਏ ਸਿਰਜਿਆ ਚਾਰ ਚੁਫੇਰਾ
ਉਹਦੀ ਰਜ਼ਾ 'ਚ ਉਠਣਾ ਬਹਿਣਾ ਏ
ਉਹ ਤਾਂ ਆਖਿਰ ਰੱਬ ਐ ਝੱਲਿਆ
ਉਹਨੇ ਤਾਂ ਸਦਾ ਰੱਬ ਈ ਰਹਿਣਾ ਏ....
                  
                          SoniA#

No comments: