ਬਸ ਇਕ ਰੱਬ ਹੀ ਜਾਣਦਾ ਏ
ਮੇਰੇ ਪਾਕ ਅਤੇ ਸਾਫ ਇਰਾਦਿਆਂ ਨੂੰ
ਬਾਕੀ! ਮੇਰੀ ਹਰ ਗੁਸਤਾਖੀ 'ਚ
ਲੋਕਾਂ ਦਾ ਧਿਆਨ ਬੜਾ ਏ
ਉਹ ਕੀ ਸਮਝਣਗੇ
ਮੇਰੇ ਮਨ 'ਚੋਂ ਨਿਕਲੇ ਬਿਆਨ
ਤੇ ਮੇਰੇ ਅੰਦਰ ਲੁਕੇ ਖਿਆਲ
ਜੋ ਸੋਚਦੇ ਨੇ ਮੇਰੇ 'ਚ ਗੁਮਾਣ ਬੜਾ ਏ
ਚਲ ਛੱਡ ਮਨਾਂ!
ਕੀ ਲੈਣਾ ਤੂੰ ਝੂਠੀ ਵਾਹ ਵਾਹੀ ਤੋਂ
ਕਿਸੇ ਨੂੰ ਹੋਵੇ ਜਾਂ ਨਾ ਹੋਵੇ
ਪਰ ਤੇਰੇ ਰੱਬ ਨੂੰ ਤਾਂ ਤੇਰੇ ਉੱਤੇ ਮਾਣ ਬੜਾ ਏ
ਕਰ ਨਾ ਪਰਵਾਹ ਤੂ ਲੋਕਾਂ ਦੇ ਕੌੜੇ ਬੋਲਾਂ ਦੀ
ਬਸ ਮਨ ਦੀ ਨਿਗਾਹ ਨਾਲ ਦੇਖ ਜ਼ਰਾ
ਹਰ ਮੋੜ ਤੇ ਹਰ ਰਾਹ ਤੇ
ਉਹ ਰੱਬ ਤੇਰੇ ਨਾਲ ਖੜਾ ਏ...
SoniA#
ਮੇਰੇ ਪਾਕ ਅਤੇ ਸਾਫ ਇਰਾਦਿਆਂ ਨੂੰ
ਬਾਕੀ! ਮੇਰੀ ਹਰ ਗੁਸਤਾਖੀ 'ਚ
ਲੋਕਾਂ ਦਾ ਧਿਆਨ ਬੜਾ ਏ
ਉਹ ਕੀ ਸਮਝਣਗੇ
ਮੇਰੇ ਮਨ 'ਚੋਂ ਨਿਕਲੇ ਬਿਆਨ
ਤੇ ਮੇਰੇ ਅੰਦਰ ਲੁਕੇ ਖਿਆਲ
ਜੋ ਸੋਚਦੇ ਨੇ ਮੇਰੇ 'ਚ ਗੁਮਾਣ ਬੜਾ ਏ
ਚਲ ਛੱਡ ਮਨਾਂ!
ਕੀ ਲੈਣਾ ਤੂੰ ਝੂਠੀ ਵਾਹ ਵਾਹੀ ਤੋਂ
ਕਿਸੇ ਨੂੰ ਹੋਵੇ ਜਾਂ ਨਾ ਹੋਵੇ
ਪਰ ਤੇਰੇ ਰੱਬ ਨੂੰ ਤਾਂ ਤੇਰੇ ਉੱਤੇ ਮਾਣ ਬੜਾ ਏ
ਕਰ ਨਾ ਪਰਵਾਹ ਤੂ ਲੋਕਾਂ ਦੇ ਕੌੜੇ ਬੋਲਾਂ ਦੀ
ਬਸ ਮਨ ਦੀ ਨਿਗਾਹ ਨਾਲ ਦੇਖ ਜ਼ਰਾ
ਹਰ ਮੋੜ ਤੇ ਹਰ ਰਾਹ ਤੇ
ਉਹ ਰੱਬ ਤੇਰੇ ਨਾਲ ਖੜਾ ਏ...
SoniA#
No comments:
Post a Comment