Sunday 13 May 2018

ਖੁਦਾ ਅਤੇ ਬੰਦਾ

ਆਇਆ ਸੀ ਬੰਦਾ ਧਰਤੀ ਤੇ
ਇਕ ਮਕਸਦ ਨੂੰ ਪਾਓਣ ਲਈ
ਖੁਦਾ ਨੇ ਭੇਜਿਆ ਉਹਨੂੰ
ਉਹਦੀ ਹਰ ਰੀਝ ਪੁਗਾਓਣ ਲਈ

ਪਰ ਪਹੁੰਚ ਕੇ ਬੰਦਾ ਧਰਤੀ ਤੇ
ਧਰਤੀ ਦਾ ਹੋ ਕੇ ਰਹਿ ਗਿਆ
ਕੀ ਰੀਝ ਸੀ ਉਹਦੇ ਖੁਦਾ ਦੀ
ਉਹ ਸਭ ਭੁਲਾ ਕੇ ਬਹਿ ਗਿਆ

ਚੰਦਰੀ ਇਸ ਮੋਹਮਾਇਆ ਨੇ
ਉਹਦਾ ਸਲੀਕਾ ਬਦਲ ਛਡਿਆ ਏ
ਜੀੳਣਾ ਏ ਕਿੰਞ ਜ਼ਿੰਦਗੀ ਨੂੰ
ਉਹ ਤਰੀਕਾ ਬਦਲ ਛਡਿਆ ਏ

ਫਰੇਬ ਨਾਲ ਮੜ੍ਹੇ ਲਿਬਾਸ ਚ'
ਬੰਦਾ ਇਓਂ ਘੁੰਮਦਾ ਫਿਰਦਾ ਏ
ਜਿਓਂ ਖੁਦਾ ਦੇ ਉਹ ਇਸ ਬਾਗ ਦਾ
ਇਕੱਲਾ ਰਾਜਾ ਚਿਰ ਦਾ ਏ

ਤੂ ਛਲ ਕਪਟ 'ਚ ਮਗ਼ਰੂਰ ਵੇ ਬੰਦੇ
ਤਾਂਹਿਓਂ ਖੁਦਾ ਵਸੇ ਬੜੀ ਦੂਰ ਵੇ ਬੰਦੇ
ਨਾ ਤੂ ਫਰੇਬੀ ਅੱਖਾਂ ਨਾਲ ਘੂਰ ਵੇ ਬੰਦੇ
ਤੈਨੂੰ ਲੈ ਡੁੱਬੂ ਇਹੀ ਗ਼ਰੂਰ ਵੇ ਬੰਦੇ



ਨਾ ਤਾਂ ਦੇ ਕੇ ਧੋਖੇ ਦੁਨੀਆ ਨੂੰ
ਤੇਰਾ ਮਤਲਬ ਪੂਰਾ ਹੋਣਾ ਏ
ਨਾ ਹੀ ਭੇਜਣ ਪਿਛੇ ਤੈਨੂੰ
ਖੁਦਾ ਦਾ ਮਕਸਦ ਪੂਰਾ ਹੋਣਾ ਏ...

                          SoniA#

No comments: