Saturday, 30 December 2017

ਜਜ਼ਬਾਤ

ਕਈ ਵਾਰ ਸਵਾਲ ਚ' ਈ ਲੁਕਿਆ ਹੁੰਦਾ ਏ ਜਵਾਬ
ਪਰ ਗੱਲ ਤਾਂ ਇੱਥੇ ਜ਼ੁਬਾਨ ਤੇ ਸਵਾਲ ਰੱਖਣ ਦੀ ਏ

ਦੁਨੀਆ ਸੋਚਦੀ ਏ ਸਾਨੂੰ ਜਵਾਬ ਦੇਣਾ ਨਹੀ ਆਉਂਦਾ
ਪਰ ਗੱਲ ਇੱਥੇ ਅਗਲੇ ਦਾ ਮਾਣ ਰੱਖਣ ਦੀ ਏ

ਜ਼ੁਬਾਨੋਂ ਬੋਲਣ ਨਾਲ ਰਿਸ਼ਤੇ ਕਦੇ ਨਹੀ ਨਿਭਦੇ
ਗੱਲ ਤਾਂ ਇਥੇ ਰਿਸ਼ਤਿਆਂ ਦਾ ਖਿਆਲ ਰੱਖਣ ਦੀ ਏ

ਮਿੱਠਾ ਬੋਲ ਕੇ ਜ਼ਹਰ ਉਗਲਣ ਨਾਲ ਕੀ ਮਿਲਣਾ
ਗੱਲ ਤਾਂ ਯਾਰਾ! ਬਸ ਦਿਲ 'ਚ ਮਿਠਾਸ ਰੱਖਣ ਦੀ ਏ

ਖਿਆਲਾਂ ਦਾ ਪੱਲੜਾ ਤਾਂ ਡਗਮਗਾਉਂਦਾ ਈ ਰਹਿੰਦਾ ਏ
ਪਰ ਗੱਲ ਦਿਲ 'ਚ ਸੋਹਣੇ ਵਿਚਾਰ ਰੱਖਣ ਦੀ ਏ---!!

No comments: