Sunday, 31 December 2017

ਦਿਲਾ

ਲੋਕ ਤਾਂ ਦਿਲ ਚ ਧੁੱਖਦੀ ਗੱਲ ਵੀ
ਬਿਨਾ ਜੁਬਾਨ ਤੋਂ ਕਹਿ ਜਾਂਦੇ ਨੇ
ਠੋਕਰ ਤਾਂ ਬੰਦਿਆਂ ੳਦੋਂ ਲਗਦੀ ਏ
ਜਦੋਂ ਆਪਣੇ ਦਿਲ ਦੇ ਜਜ਼ਬਾਤ ਫਿਰ
ਬਿਨਾ ਕਹੇ ਹੀ ਰਹਿ ਜਾਂਦੇ ਨੇ

ਦੁਨੀਆਂ ਅਣਜਾਣ ਨਹੀਂ ਝੱਲਿਆ
ਅਣਜਾਣ ਤਾਂ ਬਸ ਤੂ ਹੀ ਬਣੀ ਬੈਠਾਂ ਏਂ
ਨਾ-ਉਮੀਦ ਸੁਪਨਿਆਂ ਤੇ ਐਤਬਾਰ
ਪਤਾ ਨਹੀ ਦਿਲਾ! ਤੂ ਕਿਉਂ ਕਰੀ ਬੈਠਾਂ ਏਂ

ਰਾਹ 'ਚ ਚੁਭਦੀਆਂ ਸੂਲਾਂ ਦਾ
ਮੇਰੇ ਕਦਮਾ ਨੂੰ ਕੋਈ ਅਸਰ ਨਹੀ
ਜਮਾਨਾ ਤਾਂ ਦਿਲਾ!
ਹੈਸਿਅਤ ਵੇਖਦਾ ਏ
ਚੰਗੇ ਗੁਣਾਂ ਦੀ ਇੱਥੇ ਕੋਈ ਕਦਰ ਨਹੀ

ਮੈਨੂੰ ਲਗਦਾ ਏ ਬੋਲ ਕੇ ਦੱਸਣ
ਤੇ ਲਿਖ ਕੇ ਸਮਝਾਉਣ 'ਚ ਫਰਕ ਹੁੰਦਾ ਏ
ਜ਼ੁਬਾਨ ਕਈ ਵਾਰ ਬੋਲਣ ਵੇਲੇ ਝੱਕ ਜਾਂਦੀ ਏ
ਪਰ ਕਲਮ ਦਾ ਬਿਨਾ ਝਕੇ
ਲਿਖਣ ਦਾ ਅਸੂਲ ਸਖ਼ਤ ਹੁੰਦਾ ਏ__!!!

No comments: