Saturday, 28 April 2018

ਉਹ ਸਖ਼ਸ਼

ਦਿਲ ਨੂੰ ਖਵਾਹਿਸ਼ ਹੈ
ਉਸ ਸਖ਼ਸ਼ ਦੇ ਮਿਲਣ ਦੀ
ਜੋ ਪਰਵਾਹ ਕਰਨ 'ਚ
ਬਿਲਕੁਲ ਮੇਰੇ ਜਿਹਾ ਹੋਵੇ,
ਕਦੇ ਕਦੇ ਚਾਨਣ ਜਿਹਾ
ਹੋਵੇ ਉਹ ਰਾਤ ਦਾ
ਤੇ ਕਦੇ ਉਹ ਮੇਰੇ ਲਈ
ਉਗਦੇ ਸਵੇਰੇ ਜਿਹਾ ਹੋਵੇ,
ਮਨ ਦਾ ਉਹ ਹੋਵੇ ਸਾਫ
ਕੋਈ ਖੋਟ ਨਾ ਦਿਲ 'ਚ ਭਰੀ ਹੋਵੇ,
ਸੂਰਤ ਦਾ ਸਵਾਲ ਨਹੀ
ਬਸ ਸੀਰਤ ਦਾ ਉਹ ਧਨੀ ਹੋਵੇ,
ਜਾਪੇ ਉਹਦੀ ਮੇਰੀ ਜੋੜੀ
ਜਿਵੇਂ ਧੁਰ ਅੰਦਰੋਂ ਹੀ ਬਣੀ ਹੋਵੇ,
ਬਸ ਖੁਦਾ ਦੇ ਉਸ ਬੰਦੇ 'ਚ
ਖੁਦਾਈ ਰੱਜ ਕੇ ਭਰੀ ਹੋਵੇ,
ਹਾਸਾ ਫੁੱਲ ਬਣ ਮਹਿਕੇ ਸਦਾ
ਉਹਦੇ ਚਿਹਰੇ ਤੇ
ਅਤੇ ਜ਼ੁਬਾਨ ਉਤੇ ਲੱਧੀ ਮਿਠਾਸ ਹੋਵੇ,
ਕਦਰ ਕਰੇ ਉਹ ਚੰਗੇ ਮਾੜੇ ਦੀ
'ਤੇ ਮਨ ਉਹਦੇ 'ਚ
ਸੱਚੇ ਗੁਣਾਂ ਦਾ ਵਾਸ ਹੋਵੇ !!!
                         SoniA#

2 comments:

Amandeep Shayari said...

God bless u .... rabb tuhadi eh wish jaldi puri kre te jive u chahnde oda he partner mile

Sonia Writing Zone said...

Thank you so much ji