Sunday, 15 April 2018

ਕਮੀ


ਹਰ ਵਾਰ ਗ਼ਲਤੀ ਦੂਜੇ ਇਨਸਾਨ,
ਹਾਲਾਤ ਜਾਂ ਵਕਤ ਦੀ ਨਹੀਂ ਹੋਏਗੀ

ਜ਼ਰਾ ਆਪਣੇ ਅੰਦਰ ਝਾਕ ਮਨਾ
ਕੁਝ ਤਾਂ ਕਮੀ ਤੇਰੇ 'ਚ ਵੀ ਜ਼ਰੂਰ ਹੋਏਗੀ

ਜੇ ਕਾਬਿਲੀਅਤ ਹੈ ਤੇਰੇ ਅੰਦਰ
ਤਾਂ ਤੇਰੀ ਪਰਖ ਤਾਂ ਹਰ ਕਦਮ 'ਤੇ ਹੋਏਗੀ

ਕਿਉਂ ਬਣ ਲਾਚਾਰ
ਤੂੰ ਕਿਸਮਤ ਨੂੰ ਰੋਈ ਜਾਨਾਂ ਏ
ਕੀ ਹੋਇਆ ਜੇ ਅੱਜ ਤੇਰੀ ਹਾਰ ਏ
ਝੱਲਿਆ ਕੱਲ ਨੂੰ ਜਿੱਤ ਵੀ ਤਾਂ ਤੇਰੀੳ ਹੋਏਗੀ॰॰॰॰
                                             SoniA#

No comments: