Tuesday, 17 April 2018

ਬੇਚੈਨੀ

ਬੇਚੈਨ ਬੜਾ ਏ ਦਿਲ ਅੱਜਕੱਲ
ਕੋਈ ਫਿਕਰ ਪਿਆ ਇਨੂੰ ਸਤਾਉਂਦਾ ਏ

ਵੇਖ ਹਾਲ ਨਸੀਬਾਂ ਦਾ ਕਿਉਂ
ਇਹ ਮਨ ਜਿਹਾ ਭਰ ਆਂਉਦਾ ਏ

ਸੁਣੇ ਨਾ ਕੋਈ ਹਾੳਕੇ ਦਿਲ ਦੇ
ਪਿਆ ਜੋ ਉੱਚੀ ਉੱਚੀ ਕੁਰਲਾਉਂਦਾ ਏ

ਜ਼ਿੰਦਗੀ 'ਚ ਉਹ ਕਦੇ ਹਾਸਿਲ ਨਹੀ ਹੋਣਾ
ਜੋ ਦਿਲ ਅੰਦਰੋ ਅੰਦਰੀ ਚਾਉਂਦਾ ਏ

ਮਕਾਨ ਕੁਝ ਅਧੂਰੇ ਖਾਬਾਂ ਦਾ
ਨਾ ਬਣਿਆ ਨਾ ਟੁੱਟਿਆ ਨਜ਼ਰੀਂ ਆਂਉਦਾ ਏ

ਜਲਦੀ ਮੁਕ ਜਾਣਾ ਏ, ਸਫਰ ਇਹ ਸਾਹਾਂ ਦਾ
ਹਰ ਪਹਿਰ ਇਹ ਗੱਲ ਦੁਹਰਾਉਂਦਾ ਏ
ਹਰ ਪਹਿਰ ਇਹ ਗੱਲ ਦੁਹਰਾਉਂਦਾ ਏ
                                           SoniA#



No comments: