Wednesday, 18 April 2018

ਓਪਰੇ ਲੋਕ

ਕੁਛ ੳਪਰੇ ਹੀ ਲੋਕ
ਤੇ ੳਪਰੇ ਹੀ ਰਾਹ ਸੀ
ਪਤਾ ਨਹੀ ਚੰਗੇ ਸੀ ਹਾਲਾਤ ਜਾਂ ਮਾੜੇ
ਜੋ ਉਹਨਾ ਨਾਲ ਪੈ ਗਿਆ ਵਾਹ ਸੀ

ਜ਼ਿੰਦਗੀ 'ਚ ਅੱਗੇ ਵਧਣ ਲਈ
ਜੋ ਮਨ 'ਚ ਛੋਟੇ ਮੋਟੇ ਚਾਅ ਸੀ
ਹਾਲਾਤਾਂ ਦੀ ਮਾਰ ਨੇ
ਉਹ ਵੀ ਕਰ ਦਿੱਤੇ ਤਬਾਹ ਸੀ

ਕਹਿੰਦੀ ਨਹੀ ਹਾਂ ਮੈਂ
ਕਿ ਮੇਰਾ ਨਸੀਬ ਮਾੜਾ ਏ
ਪਰ ਫਜ਼ੂਲ ਗਵਾਏ ਵਕਤ ਦਾ
ਇਸ ਦਿਲ ਨੂੰ ਬਹੁਤ ਪਛਤਾਵਾ ਏ

ਬਦਲ ਗਿਆ ਜੋ ਸਭ
ਉਹ ਤਾਂ ਵਕਤ ਦਾ ਇਸ਼ਾਰਾ ਏ
ਅਜਕਲ ਕੋਈ ਨਹੀਂ ਕਿਸੇ ਦਾ
ਬਸ ਸੱਚੇ ਰੱਬ ਦਾ ਸਹਾਰਾ ਏ॰॰॰॰
                            SoniA#

No comments: