Thursday, 19 April 2018

ਅਸੂਲ

ਮੱਥੇ ਤੇ ਅੱਖਾਂ ਰੱਖਣ ਦਾ ਸਾਨੂੰ ਸ਼ੌਂਕ ਨਹੀ
ਅਤੇ ਨਾ ਹੀ ਖਰਾ ਖੋਟਾ
ਅਸੀ ਕਿਸੇ ਨੂੰ ਸੁਣਾਈ ਦਾ
ਜੋ ਬੁਲਾੳਂਦਾ ਏ ਹੱਸ ਕੇ
ਓਨੂੰ ਅਸੀਂ ਵੀ ਹੱਸ ਕੇ ਬੁਲਾਈ ਦਾ
ਜੇ ਕਦੀ ਕੋਈ ਕਰ ਜਾਵੇ ਇਹਸਾਨ
ਤਾਂ ਦਿਲੋਂ ੳਹਦਾ ਚੇਤਾ ਨਹੀ ਭੁਲਾਈ ਦਾ
ਮਦਦ ਨੂੰ ਇਨਕਾਰ ਕਰ ਜਾਵੇ
ਜਦ ਕੋਈ ਇਕ ਵਾਰ
ਤਾਂ ਦੁਬਾਰਾ ਉਹਦਾ ਤਰਲਾ ਨਹੀ ਪਾਈ ਦਾ
ਰੱਬ ਨੇ ਬਖ਼ਸ਼ੀ ਏ ਜਿੰਨੀ ਕੁ ਔਕਾਤ
ਆਪਾਂ ਰਹੀਦਾ ੳਨੇ 'ਚ
ਓਸ ਤੋਂ ਕਦੇ ਬਾਹਰ ਨਹੀ ਜਾਈ ਦਾ
ਦੂਜਿਆਂ ਤੋਂ ਅਸੀਂ ਖੋਹਣਾ ਨਹੀ ਜਾਣਦੇ
ਹਕ ਸੱਚ ਨਾਲ ਜਿੰਨਾ ਕੁ ਕਮਾਈ ਦਾ
ਬਸ ੳਨਾਂ ਕੁ ਹੀ ਖਾਈ ਦਾ॰॰॰॰
                       SoniA#

No comments: