Tuesday, 17 April 2018

ਕੁਦਰਤ

ਕੁਦਰਤ ਦਾ ਹਰ ਰੰਗ
ਧਰਤੀ ਤੇ ਕਿੰਨਾ ਸੋਹਣਾ ਫੱਬਦਾ ਏ
ਤਾਰਿਆਂ ਨਾਲ ਭਰੀ ਰਾਤ 'ਚ
ਚੰਨ ਬਲਬ ਵਾਂਗੂ ਜਗਦਾ ਏ
ਸੂਰਜ ਚੜਦਾ ਤੇ ਦਿਨ ਡੁੱਬਦਾ
ਇੱਥੇ ਕਿੰਨਾ ਪਿਆਰਾ ਲੱਗਦਾ ਏ
ਮਨ ਦੀਆਂ ਅੱਖਾਂ ਨਾਲ ਵੇਖ ਨਜ਼ਾਰਾ
ਕਿੰਨਾ ਸੋਹਣਾ ਲੱਭਦਾ ਏ
ਪਰਿੰਦਿਆਂ ਦਾ ਕੋਈ ਵੱਡਾ ਝੁੰਡ
ਵਾਂਗ ਲਹਿਰਾਂ ਅਸਮਾਨੀ ਵਗਦਾ ਏ
ਫੁੱਲਾਂ ਦੀ ਫੁਲਵਾੜੀ ਦਾ ਹਰ ਫੁੱਲ
ਕਿੰਨਾ ਸੋਹਣਾ ਹੱਸਦਾ ਏ
ਇੰਨੇ ਸੋਹਣੇ ਖਿਆਲ ਆਪਣੇ
ਰੱਬ ਇਸ ਕੁਦਰਤ ਤਾਈਂ ਦੱਸਦਾ ਏ
ਜੋ ਕਿਸੇ ਇੱਕ ਥਾਂ ਤੇ ਨਹੀਂ
ਹਰ ਥਾਂ ਹੀ ਵੱਸਦਾ ਏ,
ਹਰ ਥਾਂ ਹੀ ਵੱਸਦਾ ਏ॰॰॰॰॰॰
                              SoniA#

No comments: